ਵਾਸ਼ਿੰਗਟਨ— ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਉਸ ਦੀਆਂ ਕਈ ਕਰਤੂਤਾਂ ਬਾਰੇ ਦੁਨੀਆ ਜਾਣੇ। ਅਸਲ ਵਿਚ ਅਮਰੀਕਾ ਦੀਆਂ ਇਹ ਗੱਲਾਂ ਸਾਹਮਣੇ ਆਈਆਂ ਤਾਂ ਉਸ ਦਾ ਪਰਦਾਫਾਸ਼ ਹੋ ਜਾਵੇਗਾ ਅਤੇ ਉਸ ਦੀ ਬਣੀ-ਬਣਾਈ ਇੱਜ਼ਤ ਲੋਕਾਂ ਦੀਆਂ ਨਜ਼ਰਾਂ ਵਿਚ ਮਿੱਟੀ 'ਚ ਰੁਲ ਜਾਵੇਗੀ। ਜਾਣੋ ਅਜਿਹੇ ਕਿਹੜੇ ਕਾਰਨਾਮੇ ਹਨ, ਜਿਨ੍ਹਾਂ ਬਾਰੇ ਅਮਰੀਕਾ ਦੁਨੀਆ ਨੂੰ ਨਹੀਂ ਦੱਸਣਾ ਚਾਹੁੰਦਾ।
1. ਅਮਰੀਕੀ ਸਰਕਾਰ ਨੇ ਆਪਣੇ ਹੀ ਲੋਕਾਂ 'ਤੇ ਕਈ ਸਾਲਾਂ ਤੱਕ ਸੈਂਟ ਲੁਈਸ ਵਿਚ ਕੈਮੀਕਲ ਸਪ੍ਰੇਅ ਕਰਵਾਇਆ ਸੀ। ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲੋਕਾਂ 'ਤੇ ਰੇਡੀਓਐਕਟਿਵ ਤੱਤਾਂ ਦਾ ਕੀ ਅਸਰ ਪੈਂਦਾ ਹੈ।
2. ਏਲੀਅਨ ਵਿਗਿਆਨੀ ਬਾਯਡ ਬੁਸ਼ਮੈਨ ਨੇ ਸਾਲਾਂ ਪਹਿਲਾਂ ਅਮਰੀਕਾ ਦੇ ਸੀਕ੍ਰੇਟ ਮਿਲਟ੍ਰੀ ਬੇਸ ਨੇਵਾਦਾ ਵਿਚ ਏਲੀਅਨ ਹੋਣ ਦੀਆਂ ਤਸਵੀਰਾਂ ਦਿਖਾਈਆਂ ਸਨ। ਇਸ ਇਲਾਕੇ ਦੇ ਖੇਤਰ 51 ਵਿਚ ਕਈ ਸ਼ੱਕੀ ਗਤੀਵਿਧੀਆਂ ਵੀ ਦੇਖੀਆਂ ਜਾਂਦੀਆਂ ਰਹੀਆਂ ਹਨ। ਦਾਅਵਾ ਕੀਤਾ ਜਾਂਦਾ ਹੈ ਕਿ ਅਮਰੀਕਾ ਨੂੰ ਏਲੀਅਨਜ਼ ਬਾਰੇ ਜਾਣਕਾਰੀ ਹੈ ਅਤੇ ਇਨ੍ਹਾਂ 'ਤੇ ਉਸ ਦੀ ਇਹ ਜਾਣਕਾਰੀ ਅਤੇ ਖੋਜ ਕਾਫੀ ਅੱਗੇ ਪਹੁੰਚ ਚੁੱਕੀ ਹੈ ਪਰ ਉਨ੍ਹਾਂ ਨੇ ਇਸ ਖੋਜ ਨੂੰ ਦੁਨੀਆ ਨੂੰ ਛਿਪਾ ਕੇ ਰੱਖਿਆ ਹੈ।
3. ਅਮਰੀਕਾ ਇਸ ਗੱਲ ਨੂੰ ਵੀ ਦੁਨੀਆ ਤੋਂ ਛਿਪਾ ਕੇ ਰੱਖਣਾ ਚਾਹੁੰਦਾ ਹੈ ਕਿ ਅਰਥ ਵਿਵਸਥਾ ਵਿਚ ਚੀਨ ਉਸ ਨੂੰ ਮਾਤ ਦੇ ਰਿਹਾ ਹੈ।
4. ਅਮਰੀਕਾ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਉਹ ਅੱਤਵਾਦੀਆਂ ਦੇ ਖਾਤਮੇ ਲਈ ਡਰੋਨਜ਼ ਤਕਨਾਲੋਜੀ ਦਾ ਇਸਤੇਮਾਲ ਕਰ ਰਿਹਾ ਹੈ। ਪਰ ਅਸਲ ਸੱਚ ਇਹ ਹੈ ਕਿ ਅਮਰੀਕਾ ਦੇ ਡਰੋਨਜ਼ ਅੱਤਵਾਦੀਆਂ ਨਾਲੋਂ ਜ਼ਿਆਦਾ ਬੇਦੋਸ਼ੇ ਲੋਕਾਂ ਦੀ ਜਾਨ ਲੈ ਰਹੇ ਹਨ।
5. ਹੈਲਥ ਕੇਅਰ ਐਕਟ— ਅਮਰੀਕਾ ਦੇ ਹੈਲਥ ਕੇਅਰ ਐਕਟ ਅਧੀਨ ਘੱਟ ਤਨਖਾਹ ਵਾਲੇ ਲੋਕਾਂ ਨੂੰ ਬਿਹਤਰ ਹੈਲਥ ਕੇਅਰ ਸਹੂਲਤ ਦਿੱਤੀ ਜਾਣੀ ਹੈ ਪਰ ਇਸ ਕਾਰਨ ਕਈ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਲਈ ਮਜ਼ਬੂਰ ਹੋਣਗੀਆਂ। ਅਸਲ ਵਿਚ ਜੇਕਰ ਕੰਪਨੀਆਂ ਹਰ ਵਿਅਕਤੀ ਦਾ ਹੈਲਥ ਪਲਾਨ ਨਹੀਂ ਕਰਨਗੀਆਂ ਤਾਂ ਉਨ੍ਹਾਂ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾਵੇਗਾ, ਜਿਸ ਦੀ ਭਰਪਾਈ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢ ਕੇ ਕਰਨੀ ਪਵੇਗੀ। ਇਕ ਤਰ੍ਹਾਂ ਨਾਲ ਇਹ ਹੈਲਥ ਕੇਅਰ ਪਲਾਨ ਸਰਕਾਰ ਨਹੀਂ ਕੰਪਨੀਆਂ ਦੇ ਖਰਚੇ 'ਤੇ ਚੱਲੇਗਾ।
6. ਅਮਰੀਕਾ ਨਹੀਂ ਚਾਹੁੰਦਾ ਕਿ ਇਰਾਕ 'ਤੇ ਕੀਤੇ ਹਮਲੇ ਦੀ ਅਸਲ ਵਜ੍ਹਾ ਦੁਨੀਆ ਦੇ ਸਾਹਮਣੇ ਆਵੇ। ਲੋਕਾਂ ਦਾ ਕਹਿਣਾ ਹੈ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁੱਸ਼ ਦਾ ਮੁੱਖ ਮਕਸਦ ਇਰਾਕ ਦੇ ਤੇਲ ਦੇ ਖੂਹਾਂ 'ਤੇ ਕਬਜ਼ਾ ਕਰਨ ਅਤੇ ਸੱਦਾਮ ਨਾਲ ਪੁਰਾਣੀ ਦੁਸ਼ਮਣੀ ਕੱਢਣਾ ਸੀ।
7. ਅਮਰੀਕਾ ਜਿਨੀਂ ਮਰਜ਼ੀ ਲੋਕਤੰਤਰ ਦੀ ਗੱਲ ਕਰੇ ਪਰ ਸੱਚਾਈ ਇਹ ਹੈ ਕਿ ਸਿਰਫ 1 ਫੀਸਦੀ ਅਮੀਰ ਲੋਕ ਹੀ ਇਸ ਦੇਸ਼ ਨੂੰ ਕੰਟਰੋਲ ਕਰਦੇ ਹਨ। ਸਾਰੀਆਂ ਨੀਤੀਆਂ ਇਨ੍ਹਾਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਘੜੀਆਂ ਜਾਂਦੀਆਂ ਹਨ।
8. ਅਮਰੀਕਾ ਦੂਜੇ ਦੇਸ਼ਾਂ ਦੀ ਜਾਸੂਸੀ ਕਰਦਾ ਹੈ ਅਤੇ ਇਸ ਦਾ ਖੁਲਾਸਾ ਵਿਕੀਲੀਕਸ ਵੀ ਕਰ ਚੁੱਕਾ ਹੈ ਪਰ ਅਮਰੀਕਾ ਇਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਨਾ ਹੀ ਕਦੇ ਕਰੇਗਾ।
9. ਦੂਜੇ ਦੇਸ਼ਾਂ ਹੀ ਨਹੀਂ ਅਮਰੀਕਾ ਆਪਣੇ ਹੀ ਲੋਕਾਂ ਦੀਆਂ ਇੰਟਰਨੈੱਟ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਹੈ। ਲੋਕਾਂ ਨੂੰ ਵੀ ਕਈ ਵਾਰ ਇਸ ਦਾ ਸ਼ੱਕ ਹੋ ਚੁੱਕਾ ਹੈ ਪਰ ਅਮਰੀਕੀ ਸਰਕਾਰ ਨੇ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ।
10. ਅਮਰੀਕਾ ਦੀਆਂ ਕਈ ਨੀਤੀਆਂ ਅਜਿਹੀਆਂ ਹਨ, ਜਿਨ੍ਹਾਂ ਵਿਚ ਲੋਕਾਂ ਦੀ ਕਮਾਈ ਦਾ ਵੱਡਾ ਹਿੱਸਾ ਖਰਾਬ ਹੋ ਜਾਂਦਾ ਹੈ। ਇਹ ਰਕਮ ਟੈਕਸ ਦੇ ਰੂਪ ਵਿਚ ਲਈ ਜਾਂਦੀ ਹੈ ਪਰ ਕਿੱਥੇ ਖਰਚੀ ਜਾਂਦੀ ਹੈ, ਇਸ ਬਾਰੇ ਕੁਝ ਨਹੀਂ ਦੱਸਿਆ ਜਾਂਦਾ।
ਤੁਰਕੀ 'ਚ ਤਖਤਾ ਪਲਟਣ ਦੀ ਅਸਫਲ ਕੋਸ਼ਿਸ਼, ਸਾਹਮਣੇ ਆਈ ਵੱਡੀ ਗੱਲ
NEXT STORY