ਟੱਕਰ ਤੋਂ ਬਾਅਦ ਮੋਟਰਸਾਈਕਲ ਅਤੇ ਕਾਰ ਨੂੰ ਲੱਗੀ ਭਿਆਨਕ ਅੱਗ, ਸੜਕ ਵਿਚਾਲੇ ਹੋਏ ਸੜ ਕੇ ਸੁਆਹ


You Are HereAustralia
Friday, February 17, 2017-1:38 PM
ਮੈਲਬੌਰਨ— ਵਿਕਟੋਰੀਆ ਦੇ ਮੋਨੀਸ਼ ਫਰੀਵੇਅ 'ਤੇ ਸ਼ੁੱਕਰਵਾਰ ਨੂੰ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਸੜਕ ਵਿਚਾਲੇ ਹੀ ਸੜ ਕੇ ਸੁਆਹ ਹੋ ਗਏ। 
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ 3.50 ਵਜੇ ਕਸਬੇ ਮੁਲਗਰੇਵ ਦੇ ਮੋਨੀਸ਼ ਫਰੀਵੇਅ ਦੇ ਜੈਕਸਨ ਰੋਡ 'ਤੇ ਵਾਪਰਿਆ। ਟੱਕਰ ਤੋਂ ਬਾਅਦ ਜਦੋਂ ਦੋਹਾਂ ਵਾਹਨਾਂ ਨੂੰ ਭਿਆਨਕ ਅੱਗ ਲੱਗੀ ਤਾਂ ਮੋਟਰਸਾਈਕਲ ਚਾਲਕ ਸੜਕ 'ਤੇ ਡਿੱਗ ਗਿਆ ਅਤੇ ਉਸ ਨੂੰ ਉੱਥੋਂ ਗੁਜ਼ਰ ਰਹੇ ਦੂਜੇ ਵਾਹਨ ਚਾਲਕ ਨੇ ਖਿੱਚਿਆ, ਜਿਸ ਕਾਰਨ ਉਸ ਦੀ ਜਾਨ ਬਚੀ। ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਕਾਰ ਇਸ ਦੌਰਾਨ ਵਾਲ-ਵਾਲ ਬਚ ਗਿਆ ਅਤੇ ਉਸ ਨੂੰ ਕੋਈ ਸੱਟ-ਚੋਟ ਨਹੀਂ ਲੱਗੀ ਹੈ। ਫਿਲਹਾਲ ਪੁਲਸ ਵਲੋਂ ਇਸ ਹਾਦਸੇ ਦੀ ਜਾਂਚ ਕੀਤੀ ਰਹੀ ਹੈ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.