ਰੋਮ/ਇਟਲੀ (ਕੈਂਥ)— ਬੀਤੇ ਸਮੇਂ ਵਿਚ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਪੰਥਪ੍ਰੀਤ ਸਿੰਘ ਦਾ ਕੁਝ ਕਾਰਨਾਂ ਨੂੰ ਲੈ ਕੇ ਵਿਰੋਧ ਕੀਤਾ ਗਿਆ। ਇਸ ਵਾਰ ਬਲਜੀਤ ਸਿੰਘ ਦਿੱਲੀ ਵਾਲਿਆਂ ਵਲੋਂ ਗੂਰੁ ਨਾਨਕ ਸਾਹਿਬ ਜੀ ਅਤੇ ਸ੍ਰੀ ਗੂਰੁ ਹਰਕ੍ਰਿਸ਼ਨ ਸਾਹਿਬ ਜੀ ਤੇ ਕਿੰਤੂ ਪ੍ਰੰਤੂ ਕਰਨ ਦੀਆਂ ਸੋਸਲ ਮੀਡੀਏ ਤੇ ਹੋਈਆਂ ਵੀਡੀਉ ਵਾਇਰਲ ਕਾਰਨ ਇੰਗਲੈਂਡ ਅਤੇ ਜਰਮਨੀ ਦੀਆਂ ਸਿੱਖ ਸੰਗਤਾਂ ਦੇ ਵਿਰੋਧ ਤੋ ਬਾਅਦ ਇਟਲੀ ਦੀਆਂ ਸਮੂਹ ਪੰਥਕ ਜੱਥੇਬੰਦੀਆਂ ਨੇ ਇਟਲੀ ਵਿਚ ਬਲਜੀਤ ਸਿੰਘ ਦਿੱਲੀ ਵਾਲੇ ਦੇ ਦੀਵਾਨਾਂ ਦਾ ਡੱਟ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ।ਇਸ ਸੰਬੰਧੀ ਸਮੂਹ ਪੰਥਕ ਧਿਰਾਂ ਵਲੋਂ ਮੀਡੀਏ ਨਾਲ ਵਾਰਤਾ ਦੌਰਾਨ ਕਿਹਾ ਕਿ ਬਲਜੀਤ ਸਿੰਘ ਦਿਲੀ ਵਾਲੇ ਦੇ ਕੂੜ ਪ੍ਰਚਾਰ ਦੇ ਖਿਲਾਫ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਇਟਲੀ ਦੇ ਗੂਰੂ ਘਰਾਂ ਵਿਚ ਉਸ ਦੇ ਦੀਵਾਨ ਨਹੀ ਲੱਗਣ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਇਟਲੀ ਦੀਆਂ ਸਮੂਹ ਗੂਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਥਕ ਦੋਖੀਆਂ ਖਿਲਾਫ ਅਤੇ ਗੂਰੁ ਸਾਹਿਬਾਨ ਦੇ ਵਿਰੁੱਧ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਲਈ ਸੱਦਾ ਪੱਤਰ ਨਾ ਦਿੱਤਾ ਜਾਵੇ ਤਾਂ ਜੋ ਸਿੱਖ ਸੰਗਤਾਂ ਨੂੰ ਪੁਰਾਤਨ ਇਤਿਹਾਸ ਤੋ ਵਾਂਝਿਆਂ ਨਾ ਹੋਣ ਪਵੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖੱਤ ਸਾਹਿਬ ਦੇ ਮੁੱਖ ਜੱਥੇਦਾਰਾਂ ਵਲੋਂ ਵੀ ਇਹੋ ਜਿਹੇ ਪ੍ਰਚਾਰਕਾਂ ਦੇ ਕੂੜ ਪ੍ਰਚਾਰ ਖਿਲ਼ਾਫ ਹੁਕਮ ਨਾਮਾ ਜਾਰੀ ਕੀਤਾ ਗਿਆ ਹੈ ਕਿ ਇੰਨਾਂ ਦੇ ਆਪਣੇ ਬਣਾਏ ਹੋਏ ਸਿੱਖ ਇਤਿਹਾਸ ਅਤੇ ਗੂਰੁ ਸਾਹਿਬਾਨਾਂ ਬਾਰੇ ਝੂਠੇ ਪ੍ਰਚਾਰ ਤੋਂ ਸਿੱਖ ਸੰਗਤਾਂ ਸੁਚੇਤ ਰਹਿਣ ਅਤੇ ਇੰਨਾਂ ਦੇ ਦੇਸ਼ਾਂ-ਵਿਦੇਸ਼ਾਂ ਵਿਚ ਕਿਤੇ ਵੀ ਦੀਵਾਨ ਨਾ ਲਗਣ ਦਿੱਤੇ ਜਾਣ।ਇਸ ਦੌਰਾਨ ਸਮੂਹ ਪੰਥਕ ਜੱਥੇਬੰਦੀਆਂ ਨੇ ਨਿਮਰਤਾ ਸਹਿਤ ਸਮੂਹ ਗੂਰੁ ਘਰਾਂ ਅਤੇ ਸਮੂਹ ਸਿੱਖ ਸੰਗਤਾਂ ਨੂੰ ਗੂਰੁ ਨਿੰਦਕਾਂ ਖਿਲਾਫ ਗੁਰਮਰਿਆਦਾ ਅਨੁਸਾਰ ਕਾਰਵਾਈ ਕਰਨ ਲਈ ਸਹਿਯੋਗ ਦੇਣ ਦੀ ਮੰਗ ਕੀਤੀ।
ਵਾਰਤਾ ਦੌਰਾਨ ਕੁਲਵਿੰਦਰ ਸਿੰਘ ਕਸਤੱਲਗੰਬੈਰਤੋ ਵਿਚੈਂਸਾ, ਅਮਨਦੀਪ ਸਿੰਘ ਸਾਬੀ, ਗੂਰਜੰਟ ਸਿੰਘ ਲੋਨੀਗੋ, ਸਤਵਿੰਦਰ ਸਿੰਘ ਸੱਤੀ, ਕੁਲਵਿੰਦਰ ਸਿੰਘ ਪੋਰਦੀਨੋਨੇ, ਜਸਵਿੰਦਰ ਸਿੰਘ ਉਰਮੇਲਾ, ਇੱਕਬਾਲ ਸਿੰਘ ਸੋਢੀ, ਜੋਗਿੰਦਰ ਸਿੰਘ ਰੱਜੋਮਿਲੀਆ, ਜਸਬੀਰ ਸਿੰਘ, ਸੁਰਜੀਤ ਸਿੰਘ ਖੰਡੇਵਾਲ, ਰਣਜੀਤ ਸਿੰਘ ਸੰਨਜਵਾਨੀ, ਜਸਪਾਲ ਸਿੰਘ ਭਿੰਡਰ, ਰਣਜੀਤ ਸਿੰਘ ਅੋਰਜਨੋਵੀ, ਗੁਰਮੀਤ ਸਿੰਘ ਵਿਚੈਂਸਾ, ਬਲਜਿੰਦਰ ਸਿੰਘ ਦਮਦਮੀ ਟਕਸਾਲ ਇਟਲੀ, ਡਾ. ਜਸਬੀਰ ਸਿੰਘ ਸਤਿਕਾਰ ਕਮੇਟੀ ਇਟਲੀ, ਸੁੱਖਵੰਤ ਸਿੰਘ ਅਤੇ ਬਲਵੰਤ ਸਿੰਘ ਢਿਲੋਂ, ਹਰਜਿੰਦਰ ਸਿੰਘ ਲੋਧੀ, ਬਹਾਦਰ ਸਿੰਘ ਫਿਰਨਸੋਥਲਾ, ਮਨਜੀਤ ਸਿੰਘ, ਰਣਜੀਤ ਸਿੰਘ ਅੋਲਖ ਆਦਿ ਨੇ ਕਿਹਾ ਕਿ ਜੋ ਗੂਰੁ ਘਰ ਕਮੇਟੀ ਇੰਨਾਂ ਨਿੰਦਕਾਂ ਦਾ ਪ੍ਰਚਾਰ ਕਰਵਾਏਗੀ ਉਨ੍ਹਾਂ ਖਿਲ਼ਾਫ ਸ੍ਰੀ ਅਕਾਲ ਤੱਖਤ ਸਾਹਿਬ ਵਲੋਂ ਕਾਰਵਾਈ ਕਰਨ ਲਈ ਬੇਨਤੀ ਕਰੇਗੀ।
ਬੱਚਿਆਂ ਦਾ ਕਮਰਾ ਸਜਾਉਂਦੇ ਸਮੇਂ ਜ਼ਰੂਰ ਫੋਲੋ ਕਰੋ ਇਹ ਟਿਪਸ
NEXT STORY