ਨਿਊਯਾਰਕ (ਭਾਸ਼ਾ)— ਮੋਨੋਗ੍ਰਾਮ ਵਾਲੇ ਜਰਮਨ ਤਾਨਾਸ਼ਾਹ ਐਡੋਲਫ ਹਿਟਲਰ ਦੇ ਇਕ ਜੋੜੇ ਬਾਕਸਰ ਸ਼ੌਰਟਸ ਅਮਰੀਕਾ ਵਿਚ 5,500 ਡਾਲਰ ਵਿਚ ਨੀਲਾਮ ਹੋਏ ਹਨ। ਅਮਰੀਕਾ ਦੇ ਨੀਲਾਮੀ ਘਰ 'ਅਲੈਗਜੈਂਡਰ ਹਿਸਟੋਰੀਕਲ ਆਕਸ਼ੰਸ' ਮੁਤਾਬਕ ਸਫੇਦ ਧਾਰੀਆਂ ਵਾਲੇ ਇਹ ਸ਼ੌਰਟਸ ''ਹੈਰਾਨੀਜਨਕ ਰੂਪ ਨਾਲ ਵੱਡੇ'' ਹਨ। ਇਹ 19 ਇੰਚ ਲੰਬੇ ਹਨ ਅਤੇ ਕਮਰ ਕਰੀਬ 39 ਇੰਚ ਹੈ। ਸ਼ੌਰਟ ਦੀ ਫਲਾਈ ਨਾਲ ਲੱਗੇ ਸੱਜੇ ਪਾਸੇ ਹਿਟਲਰ ਦਾ ਮੋਨੋਗ੍ਰਾਮ 'ਏ. ਐੱਚ.' ਬਣਿਆ ਹੈ।
ਹਿਟਲਰ ਜਦੋਂ ਸਾਲ 1938 ਵਿਚ ਆਸਟ੍ਰੀਆ ਵਿਚ ਪਾਰਕ ਹੋਟਲ ਗ੍ਰਾਜ ਹੋਟਲ ਵਿਚ ਠਹਿਰੇ ਸਨ, ਉਦੋਂ ਉਸ ਨੇ ਇਹ ਸ਼ੌਰਟਸ ਉੱਥੇ ਛੱਡ ਦਿੱਤੇ ਸਨ। ਨੀਲਾਮੀ ਘਰ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਸੰਭਾਲ ਕੇ ਰੱਖਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਪਾਰਕਹੋਟਲ ਗ੍ਰਾਜ ਦੇ ਪੁਰਾਣੇ ਮਾਲਕ ਦਾ ਪੋਤਾ ਹੈ। ਹਿਟਲਰ 3-4 ਅਪ੍ਰੈਲ, 1938 ਨੂੰ ਜਦੋਂ ਆਸਟ੍ਰੀਆ ਤੋਂ ਲੰਘਿਆ ਸੀ, ਉਦੋਂ ਉਸ ਨੇ ਜਾਂਦੇ ਸਮੇਂ ਆਪਣੇ ਕਮਰੇ ਵਿਚ ਇਹ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਸਨ।
ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਕੈਨੇਡਾ 'ਚ 'ਇਨਵਿਕਟਸ ਖੇਡਾਂ' ਦਾ ਉਦਘਾਟਨ
NEXT STORY