ਮੈਲਬੌਰਨ (ਜੁਗਿੰਦਰ ਸੰਧੂ)- ਆਸਟਰੇਲੀਆ ਦਾ ਉੱਚ ਅਹੁਦੇ ਵਾਲਾ ਕੈਥੋਲਿਕ ਪਾਦਰੀ ਗੰਭੀਰ ਸੈਕਸ ਦੋਸ਼ਾਂ ਵਿਚ ਘਿਰ ਗਿਆ ਹੈ ਅਤੇ ਇਸ ਮਾਮਲੇ ਵਿਚ ਕਾਰਡੀਨਲ ਜਾਰਜ ਪੈੱਲ ਪਾਦਰੀ ਨੂੰ ਬੁੱਧਵਾਰ 25 ਜੁਲਾਈ ਨੂੰ ਮੈਲਬੌਰਨ ਦੀ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।
ਜ਼ਿਕਰਯੋਗ ਹੈ ਕਿ ਪੈਲ ਖਿਲਾਫ ਸੈਕਸ ਸ਼ੋਸ਼ਣ ਦੇ ਬਹੁਤ ਸਾਰੇ ਮਾਮਲੇ ਦਰਜ ਕਰਵਾਏ ਗਏ ਹਨ ਪਰ ਹਾਲ ਦੀ ਘੜੀ ਪੁਲਸ ਨੇ ਪੀੜਤਾਂ ਦੇ ਨਾਂ ਜ਼ਾਹਰ ਨਹੀਂ ਕੀਤੇ। ਪੁਲਸ ਨੇ ਦਰਜ ਰਿਪੋਰਟ ਵਿਚ ਸਪਸ਼ਟ ਕੀਤਾ ਹੈ ਕਿ ਪਾਦਰੀ ਜਾਰਜ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਇਹ ਵੀ ਦੱਸਣਯੋਗ ਹੈ 1940 ਤੋਂ ਬਾਅਦ ਇਹ ਪਹਿਲਾ ਮਾਮਲਾ ਹੈ ਕਿ ਇਸ ਉੱਚ ਪਾਦਰੀ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ। ਪੁਲਸ ਨੇ ਦੱਸਿਆ ਕਿ ਪੀੜਤਾਂ ਨੂੰ ਗਵਾਹੀ ਲਈ ਅਦਾਲਤ ਵਿਚ ਬੁਲਾਇਆ ਜਾਵੇਗਾ। ਪਿਛਲੇ ਦਿਨੀਂ ਇਟਲੀ ਦੀ ਯਾਤਰਾ ਤੋਂ ਪਰਤੇ ਪਾਦਰੀ ਪੈੱਲ ਨੇ ਸਭ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਲੈਪਟਾਪ ਦੀ ਬੈਟਰੀ ਫਟਣ ਨਾਲ 20 ਸਾਲਾ ਕੁੜੀ ਹੋਈ ਜ਼ਖਮੀ
NEXT STORY