ਸਿਡਨੀ— ਸਮਲਿੰਗੀ ਵਿਆਹ ਦੇ ਸਮਰਥਕਾਂ ਨੇ ਇਸ ਮਾਮਲੇ ਉੱਤੇ ਡਾਕ ਵੋਟ ਦੀ ਵਿਵਾਦਿਤ ਸਰਕਾਰੀ ਯੋਜਨਾ ਖਿਲਾਫ ਆਸਟਰੇਲੀਆ ਦੀ ਸੁਪਰੀਮ ਕੋਰਟ ਵਿਚ ਮੰਗਲਵਾਰ ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ । ਚੋਣਾਂ ਤੋਂ ਪਹਿਲਾਂ ਸਰਵੇਖਣ ਵਿਚ ਸੰਕੇਤ ਮਿਲਿਆ ਹੈ ਕਿ ਆਸਟਰੇਲੀਆ ਵਿਚ ਵਿਆਹ ਸਬੰਧੀ ਸਮਾਨਤਾ ਨੂੰ ਕਾਫ਼ੀ ਸਮਰਥਨ ਮਿਲਿਆ ਹੈ ਪਰ ਇਸ ਮਾਮਲੇ ਉੱਤੇ ਫ਼ੈਸਲਾ ਲੈਣ ਦੇ ਸਭ ਤੋਂ ਵਧੀਆ ਮਾਧਿਅਮ ਨੂੰ ਲੈ ਕੇ ਸਿਆਸੀ ਲੜਾਈ ਦੌਰਾਨ ਇਸ 'ਤੇ ਗਤੀਰੋਧ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਜਾਰੀ ਹੈ । ਸੰਸਦ ਨੇ ਊਪਰੀ ਸਦਨ ਸੈਨੇਟ ਨੇ ਪਿਛਲੇ ਸਾਲ ਇਕ ਕਰੋੜ 50 ਲੱਖ ਲੋਕਾਂ ਦੀ ਸ਼ਮੂਲੀਅਤ ਵਾਲੀ ਰਾਸ਼ਟਰੀ ਜਨਮਤ ਸੰਗ੍ਰਿਹ ਯੋਜਨਾ ਨੂੰ ਅਸਵੀਕਾਰ ਕਰ ਦਿੱਤਾ ਸੀ । ਇਸ ਤੋਂ ਬਾਅਦ ਸਰਕਾਰ ਨੇ ਅਗਸਤ ਵਿਚ ਕਿਹਾ ਸੀ ਕਿ ਵਲੰਟਰੀ (ਸਵੈਇੱਛਕ) ਡਾਕ ਵੋਟਿੰਗ ਕੀਤੀ ਜਾਵੇਗੀ । ਸਮਲਿੰਗੀ ਵਿਆਹ ਦੇ ਸਮਰਥਕਾਂ ਨੇ ਦੋਵਾਂ ਵਿਕਲਪਾਂ ਦੀ ਸਖਤ ਨਿੰਦਾ ਕੀਤੀ ਹੈ । ਉਨ੍ਹਾਂ ਦੀ ਦਲੀਲ਼ ਹੈ ਕਿ ਰਾਸ਼ਟਰੀ ਪੱਧਰ ਉੱਤੇ ਵੋਟਿੰਗ ਕਰਾਉਣਾ ਬਹੁਤ ਖ਼ਰਚੀਲਾ ਹੈ ਅਤੇ ਇਸ ਕਾਰਨ ਲੋਕ ਸਮਲਿੰਗੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਨਫ਼ਰਤ ਪੈਦਾ ਕਰਨ ਵਾਲੀਆਂ ਟਿੱਪਣੀਆਂ ਕਰਨਗੇ । ਉਹ ਆਜ਼ਾਦ ਸੰਸਦੀ ਵੋਟਿੰਗ ਕਰਾਉਣ ਦੇ ਪੱਖ ਵਿਚ ਹਨ, ਜਿਸ ਵਿਚ ਸੰਸਦੀ ਮੈਂਬਰ ਪਾਰਟੀ ਨੀਤੀ ਅਨੁਸਾਰ ਵੋਟਿੰਗ ਕਰਨ ਲਈ ਮਜ਼ਬੂਰ ਨਾ ਹੋਣ । ਕਾਨੂੰਨੀ ਕਾਰਵਾਈ ਵਿਚ ਆਸਟਰੇਲੀਆ ਮੈਰਿਜ ਇਕਵੈਲਿਟੀ ਅਤੇ ਗਰੀਂਸ ਸੈਨੇਟਰ ਜੈਨੇਟ ਰਾਈਸ ਦੀ ਨੁਮਾਇੰਦਗੀ ਕਰਨ ਵਾਲੇ ਹਿਊਮਨ ਰਾਈਟ ਸੈਂਟਰ ਦੀ ਏਨਾ ਬਰਾਉਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਮੈਲਬੌਰਨ ਅਦਾਲਤ ਵੋਟਿੰਗ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਦਾ ਫੈਸਲਾ ਸੁਨਾਏਗੀ । ਉਨ੍ਹਾਂ ਕਿਹਾ, ''ਡਾਕ ਜਨਮਤ ਸੰਗ੍ਰਿਹ ਗੈਰ ਜਰੂਰੀ ਹੈ ਅਤੇ ਇਹ ਪਹਿਲਾਂ ਤੋਂ ਹੀ ਵਿਭਾਜਨਕਾਰੀ ਅਤੇ ਨੁਕਸਾਨਦੇਹ ਹੈ । ਐਲ. ਜੀ. ਬੀ. ਟੀ. ਆਈ. ਸਮੂਹ ਅਤੇ ਅਸੀਂ ਜਨਮਤ ਸੰਗ੍ਰਿਹ ਦਾ ਸਖਤ ਵਿਰੋਧ ਕਰਦੇ ਹਾਂ ।
ਬੋਕੋ ਹਰਾਮ ਦੇ ਹਮਲਿਆਂ ਵਿਚ ਹੁਣ ਤੱਕ 400 ਲੋਕਾਂ ਦੀ ਮੌਤ
NEXT STORY