ਕੁਈਨਜ਼ਲੈਂਡ— ਬੀਤੇ ਦਿਨੀਂ ਆਸਟ੍ਰੇਲੀਆ 'ਚ ਭਾਰਤੀ ਨੌਜਵਾਨ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਹੁਣ ਇਸ ਤੋਂ ਬਾਅਦ ਇਕ ਹੋਰ ਭਾਰਤੀ ਨੌਜਵਾਨ ਲਾਪਤਾ ਹੋ ਗਿਆ ਹੈ, ਜਿਸ ਕਾਰਨ ਮਾਪੇ ਚਿੰਤਾ ਵਿਚ ਹਨ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਸ਼ਹਿਰ ਰੈਨਕੋਰਨ 'ਚ ਗੁਮੀਤ ਸਿੰਘ ਨਾਂ ਦਾ 22 ਸਾਲਾ ਨੌਜਵਾਨ ਲਾਪਤਾ ਹੋ ਗਿਆ ਹੈ। ਉਸ ਨੇ ਆਖਰੀ ਵਾਰ ਆਪਣੇ ਪਰਿਵਾਰ ਨਾਲ 15 ਅਗਸਤ ਨੂੰ ਗੱਲ ਕੀਤੀ ਸੀ ਅਤੇ ਕਿਹਾ ਸੀ ਉਹ ਠੀਕ-ਠਾਕ ਹੈ। ਇਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਸੰਪਰਕ ਕਾਇਮ ਨਹੀਂ ਹੋਇਆ।
ਗੁਮੀਤ ਨੂੰ ਆਖਰੀ ਵਾਲ ਕੁਈਨਜ਼ਲੈਂਡ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ 'ਚ ਦੇਖਿਆ ਗਿਆ ਸੀ, ਉਹ ਖੁਦ ਕਾਰ ਚਲਾ ਰਿਹਾ ਸੀ। ਪੁਲਸ ਮੁਤਾਬਕ ਉਹ ਭਾਰਤੀ ਹੈ ਅਤੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ 180 ਸੈਂਟੀਮੀਟਰ ਲੰਬਾ ਹੈ ਅਤੇ ਉਸ ਦੀਆਂ ਅੱਖਾਂ ਦਾ ਰੰਗ ਭੂਰਾ ਹੈ। ਬ੍ਰਿਸਬੇਨ ਪੁਲਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਗੁਮੀਤ ਬਾਰੇ ਜਾਣਕਾਰੀ ਮਿਲੇ ਉਹ ਉਨ੍ਹਾਂ ਨਾਲ ਸੰਪਰਕ ਕਾਇਮ ਕਰਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿਡਨੀ 'ਚ 24 ਸਾਲਾ ਤੇਗਵੀਰ ਸਿੰਘ ਬਰਾੜ ਨਾਂ ਦਾ ਨੌਜਵਾਨ ਲਾਪਤਾ ਹੋ ਗਿਆ ਸੀ। ਉਸ ਬਾਰੇ ਵੀ ਅਜੇ ਤੱਕ ਥਹੁ-ਪਤਾ ਨਹੀਂ ਲੱਗਾ ਹੈ।
ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ਕਰਵਾਏ ਗਏ 'ਦੁਮਾਲਾ ਤੇ ਦਸਤਾਰ' ਸਜਾਉਣ ਦੇ ਮੁਕਾਬਲੇ (ਵੀਡੀਓ)
NEXT STORY