ਪਾਦਰੀਆਂ ਵਲੋਂ ਬਾਲ ਜਿਨਸੀ ਸ਼ੋਸ਼ਣ ਦਾ ਮਾਮਲਾ : ਕੈਥੋਲਿਕ ਚਰਚ ਨੇ ਪੀਤੜਾਂ ਨੂੰ ਦਿੱਤਾ 21.20 ਕਰੋੜ ਡਾਲਰ ਦਾ ਮੁਆਵਜ਼ਾ

You Are HereInternational
Thursday, February 16, 2017-10:47 AM
ਸਿਡਨੀ— ਆਸਟਰੇਲੀਆ ਦੀ ਕੈਥੋਲਿਕ ਚਰਚ ਨੇ ਪਿਛਲੇ 35 ਸਾਲਾਂ ਦੌਰਾਨ ਹੋਏ ਹਜ਼ਾਰਾਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਮੁਆਵਜ਼ੇ, ਇਲਾਜ ਅਤੇ ਹੋਰ ਖਰਚਿਆਂ ਦੇ ਤੌਰ 'ਤੇ 21 ਕਰੋੜ, 20 ਲੱਖ, 90 ਹਜ਼ਾਰ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਹੈ। ਸੰਸਥਾਗਤ ਅੱਤਿਆਚਾਰ ਨੂੰ ਲੈ ਕੇ ਹੋਈ ਜਾਂਚ ਦੀ ਵੀਰਵਾਰ ਨੂੰ ਜਾਰੀ ਹੋਈ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰ ਵਲੋਂ ਸਥਾਪਿਤ ਰਾਇਲ ਕਮਿਸ਼ਨ ਦੇ ਬੈਰਿਸਟਰ ਗੇਲ ਫਰੇਨਸ ਨੇ ਕਿਹਾ, ''ਅੱਤਿਆਚਾਰ ਅਤੇ ਚਰਚ ਵਿਰੁੱਧ ਕੀਤੇ ਗਏ ਦਾਅਵਿਆਂ ਵਿਚਕਾਰ ਔਸਤਨ ਦੇਰੀ 33 ਸਾਲਾਂ ਦੀ ਹੈ।'' ਸ਼੍ਰੀ ਫਰੇਨਲ ਨੇ ਕਿਹਾ ਕਿ ਰਾਇਲ ਕਮਿਸ਼ਨ ਦਾ ਅਨੁਭਵ ਹੈ ਕਿ ਕਈ ਪੀੜਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ, ਜਿਸ ਕਾਰਨ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸੰਸਥਾਵਾਂ, ਜਿੱਥੇ ਘਟਨਾਵਾਂ ਵਾਪਰੀਆਂ ਹਨ, ਕੋਲ ਅੱਤਿਆਚਾਰ ਦੀ ਸ਼ਿਕਾਇਤ ਨਹੀਂ ਕੀਤੀ। ਰਾਇਲ ਕਮਿਸ਼ਨ ਆਸਟਰੇਲੀਆ ਦੇ ਸਭ ਤੋਂ ਸ਼ਕਤੀਸ਼ਾਲੀ ਜਾਂਚ ਕਮਿਸ਼ਨਾਂ 'ਚੋਂ ਇੱਕ ਹੈ। ਇਸ ਕਮਿਸ਼ਨ ਦਾ ਗਠਨ ਸਾਲ 2013 'ਚ ਕੀਤਾ ਗਿਆ ਸੀ, ਜਿਹੜਾ ਧਾਰਮਿਕ, ਸਰਕਾਰੀ ਅਤੇ ਖੇਡ ਸੰਗਠਨਾਂ ਸਮੇਤ ਵੱਖ-ਵੱਖ ਸੰਸਥਾਵਾਂ 'ਚ ਬਾਲ ਜਿਨਸੀ ਸ਼ੋਸ਼ਣ ਦੀ ਜਾਂਚ ਕਰ ਰਿਹਾ ਹੈ। ਰਿਪੋਰਟ ਮੁਤਾਬਕ ਸਾਲ 1980 ਤੋਂ 2105 ਵਿਚਕਾਰ ਹੋਏ 4445 ਬਾਲ ਜਿਨਸੀ ਸ਼ੋਸ਼ਣ ਦੇ ਦਾਅਵਿਆਂ 'ਚੋਂ 3066 ਮਾਮਲਿਆਂ 'ਚ ਮੁਆਵਜ਼ੇ ਅਤੇ ਹੋਰ ਭੁਗਤਾਨ ਕੀਤੇ ਗਏ। ਮਰਦਾਂ ਨੇ 40 ਫੀਸਦੀ ਤੋਂ ਵਧੇਰੇ ਦਾਅਵੇ ਪ੍ਰਾਪਤ ਕੀਤੇ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.