ਕੈਨਬਰਾ— ਆਸਟਰੇਲੀਆ ਦੇ ਰੱਖਿਆ ਮੁਖੀ ਦਾ ਕਹਿਣਾ ਹੈ ਕਿ ਆਸਟਰੇਲੀਆਈ ਐੱਫ/ਏ-18 ਐੱਫ ਸੁਪਰ ਹੌਰਨੈਟਸ ਛੇਤੀ ਹੀ ਇਕ ਵਾਰ ਫਿਰ ਸੀਰੀਆ 'ਚ ਆਈ. ਐੱਸ. ਵਿਰੁੱਧ ਆਪਣੇ ਹਵਾਈ ਹਮਲੇ ਸ਼ੁਰੂ ਕਰਨਗੇ। ਇਸ ਹਫਤੇ ਦੀ ਸ਼ੁਰੂਆਤ 'ਚ ਅਮਰੀਕੀ ਲੜਾਕੂ ਜਹਾਜ਼ 'ਚ ਇਕ ਸੀਰੀਆਈ ਜੰਗੀ ਜਹਾਜ਼ ਨੂੰ ਡਿਗਾਇਆ ਸੀ। ਇਸ ਤੋਂ ਬਾਅਦ ਆਸਟਰੇਲੀਆ ਨੇ ਸਾਵਧਾਨੀ ਦੇ ਤੌਰ 'ਤੇ ਮੁਹਿੰਮਾਂ ਨੂੰ ਰੱਦ ਕਰ ਦਿੱਤਾ ਸੀ।
ਆਸਟਰੇਲੀਆਈ ਫੌਜ ਦੇ ਮੁਖੀ ਮਾਰਕ ਬਿਨਸਕਿਨ ਨੇ ਦੱਸਿਆ ਕਿ ਆਸਟਰੇਲੀਆ ਦੇ 6 ਜੰਗੀ ਜਹਾਜ਼ਾਂ ਨੇ ਸੀਰੀਆ 'ਚ ਆਪਣੀਆਂ ਮੁਹਿੰਮਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦਰਮਿਆਨ ਆਸਟਰੇਲੀਆ ਨੇ ਸੀਰੀਆਈ ਹਵਾਈ ਖੇਤਰ ਦੀ ਜਾਂਚ ਕੀਤੀ, ਤਾਂ ਮਾਰਕ ਨੇ ਇਸ ਨੂੰ ਇਕ ਗੁੰਝਲਦਾਰ ਥਾਂ ਕਰਾਰ ਦਿੱਤਾ। ਆਸਟਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਮਾਰਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, '''ਇਸ 'ਚ ਹੋਰ ਸਮਾਂ ਬਾਕੀ ਨਹੀਂ ਹੈ ਕਿ ਜਦੋਂ ਤੁਸੀਂ ਫਿਰ ਤੋਂ ਮੁਹਿੰਮਾਂ ਨੂੰ ਸ਼ੁਰੂ ਹੁੰਦੇ ਦੇਖੋਗੇ।'' ਮਾਰਕ ਨੇ ਕਿਹਾ ਕਿ ਮੋਸੂਲ ਨੂੰ ਵਾਪਸ ਕਬਜ਼ੇ 'ਚ ਲੈਣ ਲਈ ਇਰਾਕੀ ਸੁਰੱਖਿਆ ਫੋਰਸ ਦੀ ਮਦਦ ਲਈ ਜੰਗੀ ਜਹਾਜ਼ਾਂ ਨੂੰ ਉੱਥੇ ਪਹੁੰਚਾਇਆ ਜਾ ਚੁੱਕਾ ਹੈ।
ਸੂਰਤ ਸਿੰਘ ਦੀ ਬਰਸੀ 'ਤੇ ਤਿੰਨ ਦਿਨ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਕੀਰਤਨ
NEXT STORY