ਕੈਨਬਰਾ— ਬ੍ਰਿਟੇਨ 'ਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਅਤੇ ਸਾਬਕਾ ਵਿਦੇਸ਼ ਮੰਤਰੀ ਅਲੈਕਜ਼ੈਂਡਰ ਡਾਓਨਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟੰਰਪ ਵਲੋਂ ਮੁਕਤ ਵਪਾਰ ਸਮਝੌਤੇ 'ਟਰਾਂਸ ਪੈਸੀਫਿਕ ਪਾਰਟਰਨਸ਼ਿੱਪ' (ਟੀ. ਪੀ. ਪੀ.) ਤੋਂ ਵੱਖ ਹੋਣ ਦਾ ਫੈਸਲਾ ਕਰਨ ਪਿੱਛੋਂ ਇਸ 'ਚ ਚੀਨ ਨੂੰ ਸ਼ਾਮਲ ਕੀਤੇ ਜਾਣ ਦਾ ਸਮਰਥਨ ਕੀਤਾ ਹੈ। ਡਾਓਨਰ ਆਸਟਰੇਲੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਵਿਦੇਸ਼ ਮੰਤਰੀ ਰਹੇ ਹਨ। ਚੀਨ ਨੂੰ ਟੀ. ਪੀ. ਪੀ. 'ਚ ਸ਼ਾਮਲ ਕਰਨ ਲਈ ਮਿਲ ਰਹੇ ਸਮਰਥਨ ਦੇ ਵਿਚਕਾਰ ਉਹ ਇਸ ਗੱਲ ਦੇ ਨਵੇਂ ਸਮਰਥਕ ਬਣ ਕੇ ਉੱਭਰੇ ਹਨ।
ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਵਪਾਰ ਮੰਤਰੀ ਸਟੀਵ ਸਿਓਬੋ ਟੀ. ਪੀ. ਪੀ. 'ਚ ਚੀਨ ਨੂੰ ਸ਼ਾਮਲ ਕਰਨ 'ਤੇ ਆਪਣਾ ਸਮਰਥਨ ਦੇ ਚੁੱਕੇ ਹਨ। ਡਾਓਨਰ ਬੁੱਧਵਾਰ ਨੂੰ ਬ੍ਰਿਟੇਨ 'ਚ ਇੱਕ ਡਿਪਲੋਮੈਟਿਕ ਮਿਸ਼ਨ 'ਤੇ ਸਨ। ਉਨ੍ਹਾਂ ਨੇ ਟਰੰਪ ਦੇ ਫੈਸਲੇ ਨੂੰ ਨਿਰਾਸ਼ਜਨਕ ਦੱਸਿਆ ਅਤੇ ਕਿਹਾ ਕਿ ਸਮਝੌਤੇ 'ਚ ਸ਼ਾਮਲ ਬਾਕੀ 11 ਦੇਸ਼ਾਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਡਾਓਨਰ ਨੇ ਕਿਹਾ, ' ਸਾਡਾ ਮਤਬਲ ਹੈ ਕਿ ਤੁਸੀਂ ਇਸ ਨੂੰ ਕਿਉਂ ਛੱਡ ਦਿਓ? ਸਾਨੂੰ ਇਹ ਦੇਖਣਾ ਹੋਵੇਗਾ ਅੱਗੇ ਅਸੀਂ ਹੋਰ ਕੀ ਕਰ ਸਕਦੇ ਹਾਂ।' ਉਨ੍ਹਾਂ ਕਿਹਾ ਕਿ ਜੇਕਰ ਟੀ. ਪੀ. ਪੀ. 'ਚ ਸ਼ਾਮਲ ਕਿਸੇ ਹੋਰ ਦੇਸ਼ ਨੂੰ ਸ਼ਾਮਲ ਕਰਨਾ ਹੈ ਤਾਂ ਇਸ ਦੇ ਲਈ ਉਨ੍ਹਾਂ ਦਾ ਪਸੰਸਦੀਦਾ ਰਾਸ਼ਟਰ ਚੀਨ ਹੋਵੇਗਾ।
ਅਮਰੀਕਾ 'ਚ ਛਾ ਗਿਆ ਇਹ ਭਾਰਤੀ, ਟਰੰਪ ਨੇ ਵ੍ਹਾਈਟ ਹਾਊਸ 'ਚ ਦਿੱਤਾ ਅਹਿਮ ਅਹੁਦਾ
NEXT STORY