ਸਿਡਨੀ— ਇਸਲਾਮਿਕ ਅੱਤਵਾਦੀਆਂ ਨਾਲ ਲੜ ਰਹੇ ਫਿਲੀਪੀਨਜ਼ ਦੀ ਮਦਦ ਲਈ ਆਸਟ੍ਰੇਲੀਆ ਦੋ ਫੌਜੀ ਨਿਗਰਾਨੀ ਜਹਾਜ਼ ਭੇਜੇਗਾ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਮੈਰਿਸ ਪਾਯਨੇ ਨੇ ਕਿਹਾ ਕਿ ਫਿਲੀਪੀਨਜ਼ ਸਰਕਾਰ ਨੇ ਆਪਣੇ ਹਥਿਆਰਬੰਦ ਬਲਾਂ ਨੂੰ ਨਿਗਰਾਨੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਆਸਟ੍ਰੇਲੀਆਈ ਏ. ਪੀ.-3 ਸੀ ਓਰੀਅਨ ਜਹਾਜ਼ ਦੀ ਆਸਟ੍ਰੇਲੀਆ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਫਿਲੀਪੀਨਜ਼ ਦੇ ਦੱਖਣੀ-ਸਾਬਕਾ ਮਾਰਾਵੀ ਵਿਚ ਸੁਰੱਖਿਆ ਬਲਾਂ ਅਤੇ ਬੀ. ਆਈ. ਐੱਫ. ਐੱਫ. ਅੱਤਵਾਦੀਆਂ ਦੇ ਵਿਚਕਾਰ 23 ਮਈ ਤੋਂ ਸੰਘਰਸ਼ ਜਾਰੀ ਹੈ। ਸੁਰੱਖਿਆ ਬਲਾਂ ਨੇ ਮੋਰੇ ਇਸਲਾਮਿਕ ਲਿਬਰੇਸ਼ਨ ਫਰੰਟ ਨਾਲ ਮਤਭੇਦਾਂ ਦੇ ਕਾਰਨ ਵੱਖ ਹੋਏ ਬੀ. ਆਈ. ਐੱਫ. ਐੱਫ. ਨੂੰ ਫਿਲੀਪੀਨਜ਼ ਦਾ ਇਕ ਬਾਗੀ ਸਮੂਹ ਕਰਾਰ ਦਿੱਤਾ ਹੈ। ਬੀ. ਆਈ. ਐੱਫ. ਐੱਫ. ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਸਮਰਥਕ ਹੈ। ਆਈ. ਐੱਸ. ਅਤੇ ਵਿਦੇਸ਼ੀ ਲੜਾਕਿਆਂ ਤੋਂ ਇਸ ਖੇਤਰ ਨੂੰ ਅੱਤਵਾਦ ਦੇ ਖਤਰੇ ਨੂੰ ਦੇਖਦੇ ਹੋਏ ਇਹ ਫੈਸਲਾ ਆਸਟ੍ਰੇਲੀਆ ਦੇ ਹਿੱਤ ਵਿਚ ਹੈ। ਅਧਿਕਾਰਤ ਅੰਕੜਿਆਂ ਦੇ ਮੁਤਾਬਕ ਮਾਰਾਵੀ 'ਤੇ ਕਬਜ਼ੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਵਿਚ ਹੁਣ ਤੱਕ 369 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਨੇ ਵੀ ਇਸ ਸ਼ਹਿਰ ਕੇ ਕੋਲ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਹਾਲਾਂਕਿ ਉਹ ਉੱਥੇ ਨਹੀਂ ਲੜ ਰਹੇ ਹਨ ਪਰ ਸੰਘਰਸ਼ ਵਿਚ ਫਿਲੀਪੀਨਜ਼ ਦੀ ਸਹਾਇਤਾ ਲਈ ਇਕ ਪੀ-3 ਨਿਗਰਾਨੀ ਜਹਾਜ਼ ਵੀ ਪ੍ਰਦਾਨ ਕੀਤਾ ਗਿਆ ਹੈ।
ਜਾਨ ਦੀ ਬਾਜ਼ੀ ਲਗਾ ਕੇ ਬਚਾਈ ਗੁਆਂਢੀਆਂ ਦੀ ਜ਼ਿੰਦਗੀ, ਲੋਕਾਂ ਨੇ ਨਾਂ ਦਿੱਤਾ 'ਹੀਰੋ'
NEXT STORY