ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਬਿਆਨ ਕਿਹਾ- ਮੀਡੀਆ ਦੀ ਆਲੋਚਨਾ ਕਰਕੇ ਸਮਾਂ ਬਰਬਾਦ ਕਰ ਰਹੇ ਹਨ ਟਰੰਪ

You Are HereInternational
Friday, February 17, 2017-4:37 PM
ਸਿਡਨੀ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕੀ ਮੀਡੀਆ ਦੀ ਆਲੋਚਨਾ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਟਰਨਬੁਲ ਇਸ ਸਮੇਂ ਨਿਊਜ਼ੀਲੈਂਡ 'ਚ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਇੱਕ ਮਹਾਨ ਰਾਜਨੇਤਾ, ਵਿਨਸਟਨ ਚਰਚਿਲ ਨੇ ਇੱਕ ਵਾਰ ਕਿਹਾ ਸੀ ਕਿ ਰਾਜਨੇਤਾ ਵਲੋਂ ਅਖ਼ਬਾਰਾਂ ਦੇ ਵਿਰੁੱਧ ਸ਼ਿਕਾਇਤ ਕਰਨਾ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਮਲਾਹ ਸਮੁੰਦਰ ਦੇ ਬਾਰੇ 'ਚ ਸ਼ਿਕਾਇਤ ਕਰ ਰਿਹਾ ਹੋਵੇ।''
ਬੀਤੇ ਮਹੀਨੇ ਨੇ ਰਾਸ਼ਟਰਪਤੀ ਦਾ ਆਹੁਦਾ ਸੰਭਾਲਣ ਤੋਂ ਬਾਅਦ ਡੋਨਾਲਡ ਟਰੰਪ ਕਈ ਵਾਰ ਅਮਰੀਕੀ ਮੀਡੀਆ ਦੀ ਆਲੋਚਨਾ ਚੁੱਕੇ ਹਨ। ਦੱਸ ਦਈਏ ਕਿ ਬੀਤੇ ਮਹੀਨੇ ਟਰਨਬੁਲ ਨਾਲ ਸ਼ਰਣਾਰਥੀਆਂ ਦੇ ਮੁੱਦੇ ਨੂੰ ਲੈ ਕੇ ਹੋਈ ਗੱਲਬਾਤ ਦੌਰਾਨ ਟੰਰਪ ਨੇ ਵਿਚਾਲੇ ਹੀ ਫੋਨ ਕੱੱਟ ਦਿੱਤਾ ਸੀ। ਟਰੰਪ ਨੇ ਸ਼ਰਣਾਰਥੀਆਂ ਨਾਲ ਸੰਬੰਧਤ ਇਸ ਡੀਲ ਨੂੰ 'ਡੰਪ ਡੀਲ' ਕਰਾਰਿਆ ਸੀ। ਇਸ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਕੁਝ ਬਿਹਤਰ ਨਹੀਂ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.