ਆਸਟ੍ਰੇਲੀਆ (ਬਿਊਰੋ)— ਆਸਟ੍ਰੇਲੀਆਈ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਸ ਵਲੋਂ ਨਸ਼ੇ ਦੀ ਤਸਕਰਾਂ ਨੂੰ ਫੜਨ ਲਈ ਛੇੜੀ ਗਈ ਮੁਹਿੰਮ ਦੌਰਾਨ ਵੱਡੀ ਮਾਤਰਾ 'ਚ ਕੋਕੀਨ ਬਰਾਮਦ ਹੋਈ ਹੈ। ਆਸਟ੍ਰੇਲੀਆ ਦੇ ਈਸਟ ਕੋਸਟ 'ਚ ਵੀਰਵਾਰ ਨੂੰ ਪੁਲਸ ਨੂੰ ਸਮੁੰਦਰੀ ਜਹਾਜ਼ 'ਚੋਂ ਤਕਰੀਬਨ 700 ਕਿਲੋ ਕੋਕੀਨ ਮਿਲੀ ਹੈ, ਜਿਸ ਦੀ ਕੀਮਤ 245 ਮਿਲੀਅਨ ਆਸਟ੍ਰੇਲੀਅਨ ਡਾਲਰ ਹੈ। ਇਸ ਮਾਮਲੇ ਦੀ ਸੰਬੰਧ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਆਸਟ੍ਰੇਲੀਅਨ ਪੁਲਸ ਵਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਵੱਡੀ ਮੁਹਿੰਮ ਛੇੜੀ ਗਈ ਸੀ, ਜਿਸ ਦੌਰਾਨ ਪੁਲਸ ਦੇ ਹੱਥ ਸਫਲਤਾ ਲੱਗੀ। ਆਸਟ੍ਰੇਲੀਅਨ ਸੰਘੀ ਪੁਲਸ ਸਹਾਇਕ ਕਮਿਸ਼ਨਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪੁਲਸ ਲਈ ਇੰਨੀ ਵੱਡੀ ਮਾਤਰਾ 'ਚ ਕੋਕੀਨ ਬਰਾਮਦ ਹੋਣਾ ਹੈਰਾਨੀ ਵਾਲੀ ਗੱਲ ਨਹੀਂ ਹੈ। ਇਸ ਤਰ੍ਹਾਂ ਦੇ ਪਹਿਲਾਂ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਨਸ਼ਾ ਤਸਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਛੋਟੇ-ਛੋਟੇ ਜਹਾਜ਼ ਜ਼ਰੀਏ ਮਹਾਸਾਗਰਾਂ ਨੂੰ ਪਾਰ ਕਰ ਜਾਂਦੇ ਹਨ। ਆਸਟ੍ਰੇਲੀਆ ਨਸ਼ਾ ਤਸਕਰਾਂ ਲਈ ਇਕ ਆਕਰਸ਼ਕ ਸਥਾਨ ਹੈ।
...ਤਾਂ ਇਸ ਕਾਰਨ ਉੱਡ ਰਿਹੈ ਟਰੰਪ ਦੇ ਬੋਤਲ ਨਾਲ ਪਾਣੀ ਪੀਣ ਦਾ ਮਜ਼ਾਕ
NEXT STORY