ਬੈਂਕਾਕ/ਸਿਡਨੀ— ਥਾਈਲੈਂਡ 'ਚ ਮੌਤ ਦੀ ਸਜ਼ਾ ਦੀ ਪ੍ਰਾਪਤ ਆਸਟਰੇਲੀਅਨ ਨਾਗਰਿਕ ਐਨਟੋਨੀਓ ਬੈਗਨਾਟੋ ਇਸ ਵਿਰੁੱਧ ਅਦਾਲਤ 'ਚ ਅਪੀਲ ਕਰੇਗਾ। ਇਸ ਸੰਬੰਧ 'ਚ ਆਸਟਰੇਲੀਆ ਦੇ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਸੰਬੰਧੀ ਵਿਭਾਗ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਐਨਟੋਨੀਓ ਆਪਣੀ ਮੌਤ ਦੀ ਸਜ਼ਾ ਵਿਰੁੱਧ ਅਦਾਲਤ 'ਚ ਅਪੀਲ ਦਾਇਰ ਕਰੇਗਾ ਅਤੇ ਉਸ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਉਸ ਦਾ ਪਰਿਵਾਰ ਜੋ ਵੀ ਮਦਦ ਮੰਗੇਗਾ, ਉਸ ਨੂੰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੈਨਗਾਟੋ 'ਤੇ ਆਪਣੇ ਇੱਕ ਸਾਥੀ ਸ਼ੈਨੇਡਰ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਕਾਰਨ ਅਦਾਲਤ ਨੇ ਉਸ ਨੂੰ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਬੈਂਕਾਕ 'ਚ ਇਹ ਵੀ ਵਿਵਸਥਾ ਹੈ ਕਿ ਇਸ ਤਰ੍ਹਾਂ ਮਿਲੀ ਮੌਤ ਦੀ ਸਜ਼ਾ ਰਿਕਾਰਡ 'ਚ ਤਾਂ ਦਰਜ ਰਹਿੰਦੀ ਹੈ ਪਰ ਉਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ।
ਅਮਰੀਕਾ ਨੇ ਕਾਬੁਲ 'ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ
NEXT STORY