ਬਾਲੀ— ਇੰਡੋਨੇਸ਼ੀਆ ਦੇ ਟਾਪੂ ਬਾਲੀ 'ਚ ਇਕ ਆਸਟ੍ਰੇੇਲੀਅਨ ਔਰਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। 27 ਸਾਲਾ ਸੋਫੀਆ ਮਾਰਟਨੀ ਆਪਣੇ ਦੋਸਤ ਨਾਲ ਸਕੂਟਰ 'ਤੇ ਸਵਾਰ ਸੀ, ਜੋ ਕਿ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਸੋਫੀਆ ਸਕੂਟਰ ਦੇ ਪਿੱਛੇ ਬੈਠੀ ਸੀ। ਇਹ ਹਾਦਸਾ ਸੋਮਵਾਰ ਦੀ ਸਵੇਰ ਨੂੰ ਵਾਪਰਿਆ।
ਇਸ ਭਿਆਨਕ ਹਾਦਸੇ ਵਿਚ ਸੋਫੀਆ ਦੀਆਂ ਲੱਤਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਦੋਹਾਂ ਨੇ ਹੈਲਮੇਟ ਪਹਿਨੇ ਹੋਏ ਸਨ। ਹਾਦਸੇ ਦੌਰਾਨ ਸੋਫੀਆ ਦੇ ਦੋਸਤ ਨੂੰ ਘੱਟ ਸੱਟਾਂ ਲੱਗੀਆਂ। ਪੁਲਸ ਨੇ ਉਸ ਤੋਂ ਪੁੱਛ-ਗਿੱਛ ਕਰਨ ਲਈ ਹਿਰਾਸਤ 'ਚ ਲਿਆ ਅਤੇ ਬਾਅਦ ਵਿਚ ਰਿਹਾਅ ਕਰ ਦਿੱਤਾ। ਦੋਵੇਂ ਬਾਲੀ 'ਚ ਆਪਣੇ ਕਿਸੇ ਦੋਸਤ ਦੇ ਵਿਆਹ 'ਚ ਜਾ ਰਹੇ ਸਨ। ਬਾਲੀ 'ਚ ਸਕੂਟਰ ਹਾਦਸੇ ਦਾ ਸ਼ਿਕਾਰ ਹੋਣ ਵਾਲੀ ਸੋਫੀਆ 3 ਔਰਤ ਬਣ ਗਈਆਂ ਹੈ। ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰੇ ਹਨ, ਜਿਨ੍ਹਾਂ 'ਚ ਆਸਟ੍ਰੇਲੀਅਨ ਔਰਤਾਂ ਨੇ ਦਮ ਤੋੜ ਦਿੱਤਾ। ਬੀਤੇ ਸਾਲ ਅਪ੍ਰੈਲ 'ਚ ਸਿਡਨੀ ਦੀ ਇਕ ਔਰਤ ਦੀ ਮੌਤ ਹੋ ਗਈ ਸੀ, ਉਸ ਦਾ ਵੀ ਸਕੂਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਸਰੀ ਦੇ ਇਸ ਗੱਭਰੂ ਨੇ ਬਾਕਸਿੰਗ 'ਚ ਦਿਖਾਇਆ ਦਮ, ਜਿੱਤੀ ਪਹਿਲੀ ਚੈਂਪੀਅਨ ਬੈਲਟ
NEXT STORY