ਬਾਲੀ— ਬਾਲੀ ਹਾਈ ਕੋਰਟ ਨੇ ਆਸਟਰੇਲੀਅਨ ਔਰਤ ਸਾਰਾ ਕੋਨਰ ਨੂੰ ਬਾਲੀ ਪੁਲਸ ਅਫਸਰ ਦੇ ਕਤਲ ਦੇ ਦੋਸ਼ 'ਚ 5 ਸਾਲ ਦੀ ਸਜ਼ਾ ਸੁਣਾਈ ਹੈ। ਸਾਰਾ ਨੇ ਆਪਣੇ ਬ੍ਰਿਟਿਸ਼ ਪ੍ਰੇਮੀ ਡੇਵਿਨ ਟੇਲਰ ਨਾਲ ਮਿਲ ਕੇ ਪੁਲਸ ਅਫਸਰ ਦੇ ਕਤਲ ਨੂੰ ਅੰਜ਼ਾਮ ਦਿੱਤਾ ਸੀ। ਦੱਸਣ ਯੋਗ ਹੈ ਕਿ ਬੀਤੇ ਸਾਲ 2016 ਨੂੰ ਅਗਸਤ ਮਹੀਨੇ 'ਚ ਬਾਲੀ ਪੁਲਸ ਅਫਸਰ ਵਿਆਨ ਸੁਦਰਾਰਸ ਬਾਲੀ ਦੇ ਕੁਟਾ ਬੀਚ 'ਤੇ ਲਹੂ-ਲੁਹਾਨ ਹਾਲਤ 'ਚ ਮ੍ਰਿਤਕ ਮਿਲੇ ਸਨ ਅਤੇ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ।
ਸਾਰਾ ਨੂੰ ਪਹਿਲਾਂ 4 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਇਸਤਗਾਸਾ ਪੱਖ ਨੇ ਅਪੀਲ ਦਾਇਰ ਕੀਤੀ ਸੀ ਕਿ ਸਾਰਾ ਵਲੋਂ ਕੀਤੇ ਜ਼ੁਰਮ 'ਚ ਇਹ ਸਜ਼ਾ ਬਹੁਤ ਘੱਟ ਹੈ ਅਤੇ ਇਹ ਨਿਆਂ ਨਹੀਂ ਹੈ। ਹਾਈ ਕੋਰਟ ਦੇ 3 ਜੱਜਾਂ ਦੇ ਪੈਨਲ ਨੇ ਫੈਸਲਾ ਦਿੱਤਾ ਕਿ ਸਜ਼ਾ ਨੂੰ ਜ਼ਰੂਰ ਬਦਲਣਾ ਚਾਹੀਦਾ ਹੈ, ਕਿਉਂਕਿ ਸਾਰਾ ਨੇ ਆਪਣੇ ਪ੍ਰੇਮੀ ਡੇਵਿਡ ਟੇਲਰ ਵਲੋਂ ਵਿਆਨ ਨੂੰ ਬੀਚ 'ਤੇ ਮਰਨ ਲਈ ਛੱਡ ਦਿੱਤਾ ਸੀ। ਸਾਰਾ ਦੇ ਪ੍ਰੇਮੀ ਡੇਵਿਡ ਨੇ ਸਵੀਕਾਰ ਕੀਤਾ ਕਿ ਉਸ ਨੇ ਆਦਮੀ ਨੂੰ ਮਾਰਿਆ ਪਰ ਉਸ ਨੇ ਕਿਹਾ ਕਿ ਉਸ ਨੇ ਇਹ ਕੰਮ ਆਤਮ ਰੱਖਿਆ ਲਈ ਕੀਤਾ ਸੀ। ਉਸ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ, ਜੋ ਕਿ ਕੈਰੋਬੋਕਨ ਜੇਲ 'ਚ ਸਜ਼ਾ ਕੱਟ ਰਿਹਾ ਹੈ।
ਇੱਥੇ ਦੱਸ ਦੇਈਏ ਕਿ ਕੁਟਾ ਬੀਚ 'ਤੇ ਸਾਰਾ ਕਨੋਰ ਦੇ ਗੁਆਚੇ ਪਰਸ ਨੂੰ ਲੈ ਕੇ ਡੇਵਿਡ ਅਤੇ ਵਿਆਨ ਵਿਚਾਲੇ ਲੜਾਈ ਹੋ ਗਈ ਸੀ। ਪਰਸ 'ਚ 300 ਡਾਲਰ ਸਨ। ਲੜਾਈ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਵਿਆਨ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਵਿਆਨ ਦੀ ਮੌਤ ਹੋ ਗਈ। ਓਧਰ ਸਾਰਾ ਨੇ ਆਪਣੀ ਬੇਗੁਨਾਹੀ ਸਾਬਤ ਕਰ ਲਈ ਵਾਰ-ਵਾਰ ਕੋਰਟ 'ਚ ਇਹ ਹੀ ਕਹਿੰਦੀ ਰਹੀ ਕਿ ਉਸ ਨੇ ਕੁਝ ਨਹੀਂ ਕੀਤਾ, ਉਹ ਤਾਂ ਸਿਰਫ ਡੇਵਿਡ ਅਤੇ ਵਿਆਨ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਮਾਂਟਰੀਅਲ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਗਿੰਨੀ ਮਾਹੀ ਨੇ ਕੀਤਾ ਕੀਰਤਨ (ਤਸਵੀਰਾਂ)
NEXT STORY