ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਸਿੱਖਿਆ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ 150 ਮਿਲੀਅਨ ਡਾਲਰ ਯਾਨੀ ਕਿ ਤਕਰੀਬਨ 9 ਅਰਬ ਦੀ ਵੱਡੀ ਰਕਮ ਖਰਚੀ ਜਾਵੇਗੀ। ਇਸ ਰਕਮ ਦਾ ਐਲਾਨ ਅਧਿਆਪਕਾਂ ਅਤੇ ਪ੍ਰੋਵਿੰਸ ਦੇ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਕੀਤਾ ਗਿਆ। ਇਸ ਨਵੇਂ ਫੰਡ ਦਾ ਮਤਲਬ ਹੈ ਕਿ ਪ੍ਰੋਵਿੰਸ ਦੇ ਸਕੂਲਾਂ ਵਿਚ ਹੁਣ 1500 ਨਵੇਂ ਅਧਿਆਪਕਾਂ ਨੂੰ ਨੌਕਰੀ 'ਤੇ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਹੀ 1000 ਨਵੇਂ ਅਧਿਆਪਕਾਂ ਦੀ ਭਰਤੀ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਕੁੱਲ 2500 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਇਸ ਫੰਡ ਨਾਲ ਪ੍ਰੋਵਿੰਸ ਦੇ ਹਰ ਸ਼ਹਿਰ ਵਿਚ ਸਿੱਖਿਆ ਦਾ ਮਿਆਰ ਉੱਚਾ ਹੋਵੇਗਾ ਅਤੇ ਸਿੱਖਿਆ ਸਹੂਲਤਾਂ ਬਿਹਤਰ ਹੋਣਗੀਆਂ।
ਪ੍ਰੋਵਿੰਸ ਅਤੇ ਅਧਿਆਪਕਾਂ ਵਿਚਕਾਰ ਹੋਏ ਸਮਝੌਤੇ ਮੁਤਾਬਕ ਕਲਾਸਾਂ ਦਾ ਆਕਾਰ ਛੋਟਾ ਕੀਤਾ ਜਾਵੇਗਾ ਅਤੇ ਇਸ ਲਈ ਨਵੇਂ ਅਧਿਆਪਕਾਂ ਦੀ ਲੋੜ ਹੈ। ਸਿੱਖਿਆ ਮੰਤਰੀ ਮਾਈਕ ਬਰਨੀਅਰ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਅਜੇ ਤੱਕ ਅਧਿਆਪਕ ਫੈਡਰੇਸ਼ਨ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ।
'ਮੇਕ ਇਨ ਇੰਡੀਆ' 'ਤੇ ਹਿਊਸਟਨ 'ਚ ਹੋਈ ਕਾਨਫਰੰਸ
NEXT STORY