ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਸ਼ਨੀਵਾਰ ਤੜਕਸਾਰ 4.00 ਵਜੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਬੈਰੀਮਾ ਵਿਚ ਹਿਊਮ ਹਾਈਵੇਅ 'ਤੇ ਵਾਪਰਿਆ। ਦਰਅਸਲ ਉਲਟ ਦਿਸ਼ਾ ਤੋਂ ਆ ਰਿਹਾ ਬੀ-ਡਬਲ ਟਰੱਕ ਦੀ ਟੱਕਰ ਕਈ ਵਾਹਨਾਂ ਨਾਲ ਹੋ ਗਈ, ਜਿਸ ਕਾਰਨ ਇਕ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ। ਕਾਫੀ ਦੇਰ ਤੱਕ ਉਹ ਕਾਰ 'ਚ ਫਸਿਆ ਰਿਹਾ। ਹਾਦਸੇ ਤੋਂ ਬਾਅਦ ਟਰੱਕ ਪਲਟ ਗਿਆ ਅਤੇ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਇਸ ਹਾਦਸੇ ਤੋਂ ਬਾਅਦ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਆਵਾਜਾਈ ਨੂੰ ਦੂਜੇ ਪਾਸੇ ਵੱਲ ਮੋੜਿਆ ਗਿਆ। ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇਕ ਹਫਤੇ 'ਚ ਬੈਰੀਮਾ 'ਚ ਇਹ ਦੂਜਾ ਭਿਆਨਕ ਹਾਦਸਾ ਹੈ। ਬੀਤੇ ਬੁੱਧਵਾਰ ਨੂੰ ਵੀ ਇਕ ਬੀ-ਡਬਲ ਟਰੱਕ ਨੂੰ ਅੱਗ ਲੱਗ ਗਈ ਸੀ ਅਤੇ ਡਰਾਈਵਰ ਵਾਲ-ਵਾਲ ਬਚ ਗਿਆ। ਦਰਅਸਲ ਡਰਾਈਵਰ ਟਰੱਕ ਤੋਂ ਆਪਣਾ ਕੰਟਰੋਲ ਗੁਆ ਬੈਠਾ ਸੀ ਅਤੇ ਟਰੱਕ ਦਾ ਹਿੱਸਾ ਪੁੱਲ ਤੋਂ ਹੇਠਾਂ ਡਿੱਗ ਗਿਆ ਸੀ। ਮਹਜ 5 ਮਿੰਟ 'ਚ ਪੂਰੇ ਟਰੱਕ ਨੂੰ ਅੱਗ ਲੱਗ ਗਈ ਸੀ ਅਤੇ ਡਰਾਈਵਰ ਨੇ ਟਰੱਕ ਦੇ ਦਰਵਾਜ਼ੇ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਅਫਗਾਨ ਅਧਿਕਾਰੀ : ਪੂਰਬੀ ਸੂਬੇ 'ਚ ਅਮਰੀਕੀ ਡਰੋਨ ਹਮਲੇ 'ਚ ਆਈ. ਐਸ. ਦੇ 14 ਅੱਤਵਾਦੀ ਢੇਰ
NEXT STORY