ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਇਕ ਮਾਂ-ਬਾਪ ਦੇ ਘਰ ਖੁਸ਼ੀਆਂ ਤਾਂ ਆਈਆਂ ਪਰ ਕੁਝ ਸਮੇਂ ਲਈ। ਦਰਅਸਲ ਬੀਤੀ 14 ਫਰਵਰੀ ਨੂੰ ਸਿਡਨੀ 'ਚ ਇਕ ਬੱਚੀ ਨੇ ਸਮੇਂ ਤੋਂ ਪਹਿਲਾਂ ਜਨਮ ਲਿਆ ਸੀ ਪਰ ਉਸ ਦਾ ਵਜ਼ਨ ਸਿਰਫ 460 ਗ੍ਰਾਮ ਸੀ।
ਬੱਚੀ ਬਹੁਤ ਜ਼ਿਆਦਾ ਕਮਜ਼ੋਰ ਸੀ ਅਤੇ ਉਸ ਨੂੰ ਕੁਝ ਸਰੀਰਕ ਸਮੱਸਿਆਵਾਂ ਵੀ ਸਨ, ਜਿਸ ਕਾਰਨ ਉਸ ਦਾ 5 ਮਹੀਨੇ ਹਸਪਤਾਲ 'ਚ ਇਲਾਜ ਚੱਲਿਆ। ਪਰ ਹੁਣ ਬੱਚੀ ਸਿਹਤਮੰਦ ਹੈ ਅਤੇ ਆਪਣੇ ਘਰ ਚੱਲੀ ਗਈ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।
ਸਿਡਨੀ ਦੇ ਪੈਨਰਿਥ 'ਚ ਮਾਂ ਨਿਕੋਲ ਟੋਡ ਅਤੇ ਪਿਤਾ ਜੈਕ ਸਪਿੰਡਲਰ ਨੇ ਆਪਣੀ ਨੰਨ੍ਹੀ ਧੀ ਲਾਨਾ ਜੂਨ ਸਪਿੰਡਲਰ ਦਾ ਘਰ 'ਚ ਸਵਾਗਤ ਕੀਤਾ। ਨਿਕੋਲ ਟੋਡ 23 ਹਫਤਿਆਂ ਦੀ ਗਰਭਵਤੀ ਸੀ, ਉਸ ਨੇ ਲਾਨਾ ਨੂੰ ਜਨਮ ਦਿੱਤਾ। ਛੋਟੀ ਜਿਹੀ ਲਾਨਾ ਜਨਮ ਤੋਂ ਬਾਅਦ ਹੀ ਹਸਪਤਾਲ 'ਚ ਰਹੀ, ਕਿਉਂਕਿ ਉਸ ਨੂੰ ਸਿਹਤ ਸਮੱਸਿਆਵਾਂ ਸਨ। ਉਸ ਦੇ ਦਿਮਾਗ ਵਿਚੋਂ ਖੂਨ ਵਹਿਦਾ ਸੀ ਅਤੇ ਦਿਲ ਤੇ ਫੇਫੜਿਆਂ 'ਚ ਖਰਾਬੀ ਸੀ।
ਮਾਂ ਟੋਡ ਨੇ ਦੱਸਿਆ ਕਿ ਜਦੋਂ ਲਾਨਾ ਨੇ ਜਨਮ ਲਿਆ ਤਾਂ ਉਸ ਨੂੰ ਦੇਖ ਕੇ ਉਸ ਸਮਝ ਗਈ ਸੀ ਕਿ ਕੁਝ ਠੀਕ ਨਹੀਂ ਹੈ। ਤਿੰਨ ਮਹੀਨੇ ਲਗਾਤਾਰ ਬੱਚੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਅਤੇ ਹੌਲੀ-ਹੌਲੀ ਉਸ ਦੀ ਸਿਹਤ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਅਤੇ ਹੁਣ ਉਹ ਆਪਣੇ ਘਰ ਵਾਪਸ ਆ ਗਈ ਹੈ।
ਪਿਤਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਅਖੀਰ ਮੇਰੀ ਬੱਚੀ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਅਤੇ ਮੈਂ ਉਸ ਨੂੰ ਆਪਣੀਆਂ ਗੋਦ 'ਚ ਚੁੱਕ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
ਭਾਰਤ ਖਿਲਾਫ ਖੇਡਣਾ ਚਾਹੁੰਦੇ ਹਨ ਪਾਕਿ ਦੇ ਕ੍ਰਿਕਟਰ ਮਹਿੰਦਰਪਾਲ ਸਿੰਘ
NEXT STORY