ਓਟਾਵਾ— ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀਆਂ ਵਿਆਜ਼ ਦਰਾਂ ਵਿਚ ਕੋਈ ਵਾਧਾਂ ਨਾ ਕਰਦਿਆਂ ਇਸ 0.5 ਫੀਸਦੀ ਹੀ ਰੱਖਿਆ ਅਤੇ ਇਸ ਨਾਲ ਕਰਜ਼ਾ ਲੈਣ ਵਾਲਿਆਂ ਨੂੰ ਰਾਹਤ ਮਿਲੀ ਹੈ। ਇਕ ਬਿਆਨ ਵਿਚ ਸੈਂਟਰਲ ਬੈਂਕ ਨੇ ਕਿਹਾ ਕਿ ਕੈਨੇਡਾ ਦੇ ਸਭ ਤੋਂ ਵੱਡੇ ਕਾਰੋਬਾਰੀ ਭਾਈਵਾਲ ਅਮਰੀਕਾ ਵਿਚ ਹੋਣ ਵਾਲੀ ਵੱਡੀ ਸਿਆਸੀ ਉਥਲ-ਪੁਥਲ 'ਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹੋ ਸਕਦਾ ਹੈ ਕਿ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸ਼ੁੱਕਰਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਇਹ ਦਰਾਂ ਵਧ ਜਾਣ।
ਬੈਂਕ ਆਫ ਕੈਨੇਡਾ ਆਮ ਤੌਰ 'ਤੇ ਉਸ ਸਮੇਂ ਦਰਾਂ ਵਿਚ ਵਾਧਾ ਕਰਦਾ ਹੈ, ਜਦੋਂ ਅਰਥਚਾਰੇ ਵਿਚ ਆਈ ਤੇਜ਼ੀ 'ਤੇ ਲਗਾਮ ਲਾਉਣੀ ਹੋਵੇ ਅਤੇ ਜਾਂ ਫਿਰ ਮਹਿੰਗਾਈ ਨੂੰ ਕਾਬੂ ਕਰਨਾ ਹੋਵੇ। ਇਸ ਤੋਂ ਉਲਟ ਇਨ੍ਹਾਂ ਦਰਾਂ ਵਿੱਚ ਕਟੌਤੀ ਉਦੋਂ ਕੀਤੀ ਜਾਂਦੀ ਹੈ ਜਦੋਂ ਇਹ ਅਰਥਚਾਰੇ ਨੂੰ ਹੁਲਾਰਾ ਦੇਣਾ ਚਾਹੁੰਦਾ ਹੋਵੇ। 2015 ਵਿਚ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ਵਿਚ ਦੋ ਵਾਰੀ ਕਟੌਤੀ ਕੀਤੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੈਂਕ ਟਰੰਪ ਪ੍ਰਸ਼ਾਸਨ ਦੇ ਸਹੁੰ ਚੁੱਕਣ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਕਿ ਉਸ ਦੇ ਪੈਣ ਵਾਲੇ ਪ੍ਰਭਾਵ ਦੇ ਮੱਦੇਨਜ਼ਰ ਕੈਨੇਡਾ ਦੇ ਆਰਥਿਕ ਭਵਿੱਖ ਬਾਰੇ ਕੋਈ ਪੇਸ਼ੀਨਿਗੋਈ ਕੀਤੀ ਜਾ ਸਕੇ। ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਆਪਣੀ ਇਸ ਰਿਪੋਰਟ ਵਿਚ 2017 ਵਿਚ ਕੈਨੇਡੀਅਨ ਕੁੱਲ ਘਰੇਲੂ ਉਤਪਾਦ ਨੂੰ 2.1 ਫੀਸਦੀ ਦੱਸਿਆ ਗਿਆ, ਜੋ ਕਿ ਪਿਛਲੀ ਵਾਰ ਨਾਲੋਂ ਥੋੜ੍ਹਾ ਵਧ ਹੈ।
3000 ਫੁੱਟ ਦੀ ਉਚਾਈ 'ਤੇ ਬਣਾਈ ਗਈ ਇਹ ਸੜਕ, ਇਸ ਖਤਰੇ 'ਚੋਂ ਲੰਘਣਾ ਹੈ ਬਹੁਤ ਮੁਸ਼ਕਲ (ਤਸਵੀਰਾਂ)
NEXT STORY