ਲੰਡਨ,(ਰਾਜਵੀਰ ਸਮਰਾ)—ਬਿੱਗ ਬੈੱਨ ਉਰਫ ਐਲਜ਼ਾਬੈੱਥ ਟਾਵਰ ਦੀ ਹਰੀ ਬੱਤੀ ਵੀ 70 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਬੰਦ ਹੋਵੇਗੀ। ਇਹ ਹਰੀ ਬੱਤੀ ਅਕਸਰ ਉਸ ਸਮੇਂ ਜਗਦੀ ਹੈ ਜਦੋਂ ਪਾਰਲੀਮੈਂਟ ਬੈਠਦੀ ਹੈ। ਇਹ ਹਰੀ ਬੱਤੀ ਮਹਾਨ ਘੰਟੀ ਤੋਂ ਉੱਪਰ ਬਣੀ ਹੋਈ ਹੈ, ਜਿਸ ਨੂੰ ਆਰਜ਼ੀ ਤੌਰ 'ਤੇ ਬਦਲ ਦਿੱਤਾ ਜਾਵੇਗਾ। ਇਹ ਬੱਤੀ 1885 'ਚ ਲਾਈ ਗਈ ਸੀ, ਜਿਸ ਨੂੰ ਦੋਵੇਂ ਸੰਸਾਰ ਯੁੱਧਾਂ ਮੌਕੇ ਬੰਦ ਕੀਤਾ ਗਿਆ ਸੀ। ਇਹ ਬੱਤੀ ਮਹਾਰਾਣੀ ਵਿਕਟੋਰੀਆ ਦੇ ਕਹਿਣ 'ਤੇ ਲਾਈ ਗਈ ਸੀ, ਜਿਸ ਨਾਲ ਉਹ ਬਕਿੰਘਮ ਪੈਲਸ 'ਚੋਂ ਸਦਨ ਦੇ ਦੋਵੇਂ ਸਦਨਾਂ ਦੇ ਮੈਂਬਰਾਂ ਨੂੰ ਵੇਖ ਸਕੇ। ਇਸ ਬੱਤੀ ਦਾ ਨਾਮ 'ਦਾ ਆਇਰਟਨ ਲਾਈਟ' ਰਾਜਨੀਤਕ ਨੇਤਾ ਐਕਟਨ ਸਮੀ ਆਇਰਟਨ ਦੇ ਨਾਮ 'ਤੇ ਰੱਖਿਆ ਗਿਆ ਸੀ ਜੋ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਾਲਾ 1869 ਅਤੇ 1873 'ਚ ਬਣਿਆ ਪਹਿਲਾ ਕਮਿਸ਼ਨਰ ਸੀ।
20 ਅਗਸਤ, ਸੋਮਵਾਰ ਤੋਂ ਬਾਅਦ ਦੁਪਹਿਰ ਨੂੰ ਬੰਦ ਹੋਣ ਵਾਲੀ ਬਿੱਗ ਬੈੱਨ ਦੀ ਘੰਟੀ ਦੀ ਇਹ ਹਰੀ ਬੱਤੀ ਪੱਕੇ ਤੌਰ 'ਤੇ ਕਦੋਂ ਅਤੇ ਕਿੰਨੇ ਸਮੇਂ ਲਈ ਬੰਦ ਹੋਵੇਗੀ, ਅਜੇ ਸ਼ਪੱਸ਼ਟ ਨਹੀਂ ਹੈ। ਪ੍ਰਧਾਨ ਮੰਤਰੀ ਥੈਰਿਸਾ ਮੇਅ ਨੇ ਕਿਹਾ ਹੈ ਕਿ ਇਹ ਠੀਕ ਨਹੀਂ ਹੈ ਕਿ ਅਗਲੇ 4 ਸਾਲਾਂ ਲਈ ਘੰਟੀ ਨਹੀਂ ਵੱਜੇਗੀ ।
'ਪਾਕਿਸਤਾਨ ਦੀ ਮਦਰ ਟੇਰੇਸਾ' ਦੇ ਅੰਤਮ ਸੰਸਕਾਰ 'ਚ ਰਾਸ਼ਟਰਪਤੀ ਸਮੇਤ ਕਈ ਹਸਤੀਆਂ ਹੋਈਆਂ ਸ਼ਾਮਲ
NEXT STORY