ਉੱਤਰੀ ਆਇਰਲੈਂਡ(ਬਿਊਰੋ)— ਆਕਸਫੋਰਡ ਦੇ ਜੌਨ ਰੈਡਕਲਿਫ ਹਸਪਤਾਲ ਵਿਚ ਉਦੋਂ ਇਕ ਬਹੁਤ ਹੈਰਾਨ ਕਰਨ ਵਾਲਾ ਕੇਸ ਸਾਹਮਣੇ ਆਇਆ, ਜਦੋਂ ਏਨਾਲੀ ਨਾਮ ਦੀ ਇਕ 24 ਸਾਲ ਦੀ ਔਰਤ ਨੇ ਅਜੀਬ ਬੀਮਾਰੀ ਨਾਲ ਬੱਚੀ ਨੂੰ ਜਨਮ ਦਿੱਤਾ। ਜਨਮ ਤੋਂ ਹੀ ਇਸ ਬੱਚੀ ਦਾ ਦਿਮਾਗ ਖੋਪੜੀ ਤੋਂ ਬਾਹਰ ਨਿਕਲਿਆ ਹੋਇਆ ਸੀ। ਇਸ ਬੱਚੀ ਦਾ ਨਾਮ May Rose ਰੱਖਿਆ ਗਿਆ ਸੀ ਜੋ 8 ਮਹੀਨੇ ਮੌਤ ਨਾਲ ਲੜਨ ਤੋਂ ਬਾਅਦ ਵੀ ਜ਼ਿੰਦਗੀ ਦੀ ਜੰਗ ਹਾਰ ਗਈ ਅਤੇ ਆਪਣੀ ਮਾਂ ਦੀਆਂ ਬਾਹਾਂ ਵਿਚ ਹੀ ਦਮ ਤੋੜ ਦਿੱਤਾ।
ਅਖੀਰ ਕੀ ਸੀ ਇਹ ਬੀਮਾਰੀ
ਡਾਕਟਰਾਂ ਮੁਤਾਬਕ ਇਸ ਬੱਚੀ ਨੂੰ encephalocele ਨਾਮਕ ਬੀਮਾਰੀ ਸੀ। ਇਹ ਸਭ ਤੋਂ ਦੁਰਲੱਭ ਬੀਮਾਰੀ ਉਦੋਂ ਹੁੰਦੀ ਹੈ ਜਦੋਂ ਦਿਮਾਗ ਅਤੇ ਸਪਾਈਨਲ ਕਾਰਡ ਦੇ ਉੱਤੇ ਬਨਣ ਵਾਲੀ ਇਕ ਲੇਅਰ ਠੀਕ ਤਰ੍ਹਾਂ ਨਾਲ ਬੰਦ ਨਹੀਂ ਹੋ ਪਾਉਂਦੀ ਹੈ। ਇਸ ਵਜ੍ਹਾ ਨਾਲ ਦਿਮਾਗ ਦਾ ਹਿੱਸਾ ਇਕ ਪੋਟਲੀ ਦੀ ਤਰ੍ਹਾਂ ਖੋਪੜੀ ਦੇ ਬਾਹਰ ਵਿਕਸਿਤ ਹੋ ਜਾਂਦਾ ਹੈ। ਬੱਚੀ ਦੀ ਮਾਂ ਨੇ ਕਿਹਾ ਕਿ ਉਸ ਨੇ ਇੰਨੇ ਮਹੀਨਿਆਂ ਤੱਕ ਮੌਤ ਨਾਲ ਲੜਾਈ ਕੀਤੀ, ਕਿਉਂਕਿ ਉਹ ਉਦੋਂ ਤੱਕ ਇੰਤਜ਼ਾਰ ਕਰ ਰਹੀ ਸੀ ਜਦੋਂ ਤੱਕ ਮੈਂ ਇਸ ਦਰਦ ਨੂੰ ਸਹਿਣ ਕਰਨ ਦੇ ਕਾਬਿਲ ਹੋ ਜਾਵਾਂ। ਏਨਾਲੀ ਦੱਸਿਆ ਕਿ ਪਿਛਲੇ ਸ਼ੁਕਰਵਾਰ ਨੂੰ May Rose ਨੇ ਆਪਣੀਆਂ ਅੱਖਾਂ ਖੋਲ੍ਹੀਆਂ ਸਨ, ਜਿਸ ਤੋਂ ਬਾਅਦ ਉਸ ਨੇ ਪੂਰਾ ਹਫਤਾ ਆਪਣੀਆਂ ਅੱਖਾਂ ਖੁੱਲ੍ਹੀਆਂ ਹੀ ਰੱਖੀਆਂ। ਕਿਉਂਕਿ ਉਸ ਦੀਆਂ ਅੱਖਾਂ ਹਰ ਸਮੇਂ ਬੰਦ ਹੀ ਰਹਿੰਦੀਆਂ ਸਨ। ਇਸ ਦੇ ਨਾਲ ਹੀ ਬੱਚੀ ਦੇ ਮਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਸ ਨੇ ਅਲਵਿਦਾ ਕਹਿਣ ਲਈ ਹੀ ਅੱਖਾਂ ਖੋਲ੍ਹੀਆਂ ਸਨ।
ਇਹ ਹੈ ਲੇਟ ਕੇ ਚਲਾਉਣ ਵਾਲਾ ਸਾਈਕਲ, ਕੀਮਤ ਸਪੋਰਟਸ ਬਾਈਕ ਦੇ ਬਰਾਬਰ
NEXT STORY