ਬੀਜਿੰਗ (ਏਜੰਸੀ)- ਇਥੇ ਇਕ ਪੁਰਾਣੇ ਆਈਫੋਨ ਦੀ ਬੈਟਰੀ ’ਚ ਉਸ ਵੇਲੇ ਧਮਾਕਾ ਹੋ ਗਿਆ, ਜਦੋਂ ਇਕ ਵਿਅਕਤੀ ਬੈਟਰੀ ਨੂੰ ਚੈੱਕ ਕਰ ਰਿਹਾ ਸੀ। ਇਹ ਘਟਨਾ ਚੀਨ ਦੇ ਇਕ ਪੁਰਾਣੇ ਫੋਨਾਂ ਵਾਲੀ ਮਾਰਕੀਟ ਵਿਚ ਵਾਪਰੀ, ਜਿਥੇ ਬੈਟਰੀ ’ਚ ਅੱਗ ਦੀਆਂ ਲਪਟਾਂ ਵੇਖੀਆਂ ਗਈਆਂ। ਇਸ ਘਟਨਾ ਤੋਂ ਬਾਅਦ ਮਾਰਕੀਟ ਵਿਚ ਖੜ੍ਹੇ ਲੋਕ ਹੈਰਾਨ ਹੋ ਗਏ। ਫੋਨ ਦੀ ਖਰੀਦ ਤੋਂ ਪਹਿਲਾਂ ਵਿਅਕਤੀ ਬੈਟਰੀ ਨੂੰ ਚੰਗੀ ਤਰ੍ਹਾਂ ਚੈੱਕ ਕਰ ਰਿਹਾ ਸੀ। ਗਾਹਕ ਇਹ ਦੇਖ ਰਿਹਾ ਸੀ ਕਿ ਕਿਤੇ ਬੈਟਰੀ ਨਕਲੀ ਤਾਂ ਨਹੀਂ ਕਿਉਂਕਿ ਬਾਜ਼ਾਰ ਵਿਚ ਮੇਡ ਇਨ ਚਾਈਨਾ ਦੀਆਂ ਬੈਟਰੀਆਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਹਨ।
ਮਾਰਕੀਟ ’ਚ ਫੋਨ ਦੀ ਬੈਟਰੀ ਚੈੱਕ ਕਰ ਰਿਹਾ ਵਿਅਕਤੀ ਆਪਣਾ ਸ਼ੱਕ ਦੂਰ ਕਰਨਾ ਚਾਹੁੰਦਾ ਸੀ ਅਤੇ ਬੈਟਰੀ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਚਾਹੁੰਦਾ ਸੀ, ਜਿਵੇਂ ਹੀ ਉਸ ਨੇ ਬੈਟਰੀ ਨੂੰ ਦੰਦ ਮਾਰ ਕੇ ਚੈੱਕ ਕੀਤਾ ਅਤੇ ਬੈਟਰੀ ਨੂੰ ਮੂੰਹ ’ਚੋਂ ਬਾਹਰ ਕੱਢਿਆ, ਬੈਟਰੀ ਵਿਚ ਧਮਾਕਾ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਉੱਠ ਗਈਆਂ। ਉਸ ਨੇ ਤੁਰੰਤ ਹੀ ਬੈਟਰੀ ਨੂੰ ਹੇਠਾਂ ਸੁੱਟ ਦਿੱਤਾ ਅਤੇ ਹੈਰਾਨੀ ਨਾਲ ਦੇਖਣ ਲੱਗਾ। ਉਥੇ ਖੜੇ ਲੋਕ ਵੀ ਇਸ ਹਾਦਸੇ ਨੂੰ ਹੈਰਾਨੀ ਨਾਲ ਦੇਖਣ ਲੱਗੇ। ਵਿਅਕਤੀ ਬਹੁਤ ਖੁਸ਼ਕਿਸਮਤ ਸੀ ਕਿ ਉਸ ਨੂੰ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਬੈਟਰੀ ਵਿਚ ਧਮਾਕਾ ਕਿਉਂ ਹੋਇਆ। ਮਿਰਰ ਦੀ ਰਿਪੋਰਟ ਵਿਚ ਦੱਸਿਆ ਜਾ ਰਿਹਾ ਹੈ ਕਿ ਬੈਟਰੀ ਪੁਰਾਣੀ ਸੀ ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਬੈਟਰੀ ਨਕਲੀ ਸੀ ਜਾਂ ਅਸਲੀ।
7 ਸਾਲਾਂ ਬੱਚਾ ਬਣਿਆ ਡਿਲੀਵਰੀ ਬੁਆਏ, ਲੋਕਾਂ 'ਚ ਛਿੜੀ ਬਹਿਸ
NEXT STORY