ਮਿਸਰ 'ਚ ਬੰਬ ਧਮਾਕਾ, ਪੰਜ ਫੌਜੀਆਂ ਦੀ ਮੌਤ

You Are HereInternational
Friday, February 17, 2017-11:36 PM

ਕਾਹਿਰਾ— ਮਿਸਰ ਦੇ ਉੱਤਰੀ ਸਿਨਾਈ ਇਲਾਕੇ 'ਚ ਸ਼ੁੱਕਰਵਾਰ ਨੂੰ ਇਕ ਸੜਕ ਕਿਨਾਰੇ ਰੱਖੇ ਬੰਬ ਦੀ ਚਪੇਟ 'ਚ ਆਉਣ ਨਾਲ ਘੱਟ ਤੋਂ ਘੱਟ ਪੰਜ ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਡਾਕਟਰੀ ਅਤੇ ਸੁਰੱਖਿਆ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਫੌਜ ਦੀ ਇਕ ਗੱਡੀ ਉਥੋਂ ਨਿਕਲੀ ਅਤੇ ਉਸ ਦੇ ਦਬਾਅ ਨਾਲ ਬੰਬ ਫੱਟ ਗਿਆ, ਜਿਸ 'ਚ ਘੱਟ ਤੋਂ ਘੱਟ ਪੰਜ ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਇਲਾਕੇ 'ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀ ਦਬਦਬਾ ਹੈ ਅਤੇ ਉਹ ਅਕਸਰ ਫੌਜ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.