ਸਿਡਨੀ— ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਘਰ 'ਚੋਂ ਇਕ ਔਰਤ ਅਤੇ ਬੱਚੇ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਨੇ ਦੱਸਿਆ ਦੋਹਾਂ ਦੀਆਂ ਲਾਸ਼ਾਂ ਸੋਮਵਾਰ ਦੀ ਦੁਪਹਿਰ ਨੂੰ ਮਿਲੀਆਂ। ਪੁਲਸ ਮੁਤਾਬਕ ਉਨ੍ਹਾਂ ਨੂੰ ਫੋਨ ਜ਼ਰੀਏ ਇਸ ਗੱਲ ਦੀ ਸੂਚਨਾ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਉਹ ਮੌਕੇ ਪੁੱਜੀ।
ਪੁਲਸ ਨੇ ਦੱਸਿਆ ਕਿ ਘਰ 'ਚੋਂ ਇਕ ਔਰਤ ਅਤੇ 4 ਸਾਲ ਲੜਕੇ ਦੀ ਲਾਸ਼ ਮਿਲੀ। ਪੁਲਸ ਦਾ ਮੰਨਣਾ ਹੈ ਕਿ ਮ੍ਰਿਤਕ ਲੜਕਾ ਔਰਤ ਦਾ ਪੁੱਤਰ ਹੋ ਸਕਦਾ ਹੈ ਪਰ ਅਜੇ ਤੱਕ ਇਸ ਗੱਲ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਵਾਲੀ ਥਾਂ 'ਤੇ ਫੋਰੈਂਸਿਕ ਅਧਿਕਾਰੀ ਵੀ ਪੁੱਜੇ ਹਨ, ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਦੱਖਣੀ ਬ੍ਰਾਜ਼ੀਲ 'ਚ ਤੂਫਾਨ ਦਾ ਕਹਿਰ, 2 ਦੀ ਮੌਤ, 10 ਲਾਪਤਾ
NEXT STORY