ਨੇਪਾਲ 'ਚ ਭਾਰਤੀ ਦੂਤਘਰ ਭਵਨ ਨੇੜੇ ਹੋਇਆ ਬੰਬ ਧਮਾਕਾ

You Are HereInternational
Tuesday, April 17, 2018-12:46 AM

ਕਾਠਮੰਡੂ— ਨੇਪਾਲ ਦੇ ਵਿਰਾਟਨਗਰ 'ਚ ਭਾਰਤੀ ਦੂਤਘਰ ਭਵਨ ਦੇ ਪਿੱਛੇ ਪ੍ਰੇਸ਼ਰ ਕੁਕਰ ਬੰਬ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਬੰਬ ਧਮਾਕੇ ਦੇ ਚੱਲਦੇ ਸਰਹੱਦ 'ਤੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ।
ਹਾਲਾਂਕਿ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ। ਨੇਪਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਿਹਾਰ ਦੀ ਅਰਰੀਆ ਸਰਹੱਦ ਨੇੜੇ ਸਥਿਤ ਨੇਪਾਲ ਦੇ ਭਾਰਤੀ ਦੂਤਘਰ 'ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ। ਭਾਰਤੀ ਸਰਹੱਦ 'ਤੇ ਤਾਇਨਾਤ ਐੱਸ.ਐੱਸ.ਬੀ. ਦੀ ਟੀਮ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੀ ਜਾਣਕਾਰੀ ਮਿਲੀ ਹੈ ਜਿਸ ਦੇ ਚੱਲਦੇ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਭਾਰਤ-ਨੇਪਾਲ ਦੀ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ।

Edited By

Inder Prajapati

Inder Prajapati is News Editor at Jagbani.

Popular News

!-- -->