ਜੋਂਗਸ਼ਾਨ— ਉਸਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਦੇਰੀ ਨਾਲਂ ਦਫਤਰ ਪਹੁੰਚੀ ਸੀ ਪਰ ਉਸ ਦਾ ਮਾਲਕ ਇੰਨਾ ਜਾਲਿਮ ਨਿਕਲਿਆ ਦੀ ਉਸ ਨੂੰ ਖੌਫਨਾਕ ਸਜਾ ਦੇ ਦਿੱਤੀ। ਘਟਨਾ ਚੀਨ ਦੇ ਜੋਂਗਸ਼ਾਨ ਸ਼ਹਿਰ ਦੀ ਹੈ। ਦਰਅਸਲ ਇਕ ਨਬਾਲਗ ਦਫਤਰ ਦੇਰੀ ਨਾਲ ਆਈ ਸੀ। ਇਸ ਬੇਰਹਿਮ ਮਾਲਕ ਨੇ ਆਉਂਦੇ ਹੀ ਉਸ ਨੂੰ 100 ਉਠਕ-ਬੈਠਕ ਲਗਾਉਣ ਦੀ ਸਜਾ ਦੇ ਦਿੱਤੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਨਬਾਲਿਗ ਨੇ ਜਦੋਂ 15 ਉਠਕ-ਬੈਠਕ ਲਗਾਈਆਂ ਤਾਂ ਉਹ ਡਿੱਗ ਗਈ ਪਰ ਦਫਤਰ ਦੇ ਮਾਲਕ ਨੇ ਉਸ ਨੂੰ ਸਜਾ ਦੇ ਤੌਰ ਦਿੱਤੀ ਗਈ 100 ਉਠਕ-ਬੈਠਕ ਲਗਾਉਣ ਨੂੰ ਮਜ਼ਬੂਰ ਕੀਤਾ। ਇਸ ਦੌਰਾਨ ਪੀੜਤਾ ਨੂੰ ਸਾਹ ਆਉਣਾ ਬੰਦ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੀੜਤਾ ਦਾ ਹਸਪਤਾਲ ਵਿਚ 10 ਦਿਨ ਤੱਕ ਇਲਾਜ਼ ਚੱਲਿਆ ਪਰ ਉਹ ਬਚ ਨਾ ਸਕੀ। 15 ਸਾਲ ਦੀ ਜਿਓ ਫੀ ਚੀਨ ਦੀ ਰੀਅਲ ਸਟੇਟ ਕੰਪਨੀ Qfang ਵਿਚ ਕੰਮ ਕਰਦੀ ਸੀ ਪਰ ਇਕ ਦਿਨ ਉਹ ਦਫਤਰ ਦੇਰੀ ਨਾਲ ਆਈ। ਇਸ 'ਤੇ ਫੀ ਦੇ ਦਫਤਰ ਦੇ ਮਾਲਕ ਨੇ ਉਸ ਨੂੰ ਸਜਾ ਦੇ ਤੌਰ 'ਤੇ 100 ਉਠਕ-ਬੈਠਕ ਲਗਾਉਣ ਲਈ ਕਿਹਾ। ਫੀ ਨੂੰ ਉਠਕ-ਬੈਠਕ ਲਗਾਉਂਦੇ ਵੇਲੇ ਸਾਹ ਆਉਣਾ ਬੰਦ ਹੋ ਗਿਆ। ਆਨਨ ਫਾਨਨ ਵਿਚ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਫੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਦਫਤਰ ਦੇ ਮਾਲਕ ਨੇ ਉਠਕ-ਬੈਠਕ ਲਗਾਉਣ ਲਈ ਕਿਹਾ ਸੀ।
ਸ਼ਾਰਲੋਟਸਵਿਲੇ 'ਤੇ ਟਰੰਪ ਦੇ ਬਿਆਨ ਦੇ ਵਿਰੋਧ ਵਿਚ ਰਾਸ਼ਟਰਪਤੀ ਕਲਾ ਕਮੇਟੀ ਮੈਂਬਰਾਂ ਨੇ ਦਿੱਤਾ ਅਸਤੀਫਾ
NEXT STORY