ਮੈਲਬੋਰਨ/ਕੈਨਬਰਾ, (ਜੁਗਿੰਦਰ ਸੰਧੂ)— ਸ਼ਰਾਬੀਆਂ ਨੂੰ ਝੂਟੇ ਦੇਣ ਵਾਲੀਆਂ ਵਾਈਨ, ਵਿਸਕੀ ਅਤੇ ਬੀਅਰ ਦੀਆਂ ਬੋਤਲਾਂ ਹੁਣ ਆਸਟੇ੍ਲੀਆ ਦੀਆਂ ਸੜਕਾਂ ਦਾ ਰੰਗ ਖੇੜਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਦੇਸ਼ ਦੀ ਰਾਜਧਾਨੀ ਕੈਨਬਰਾ ਵਿਚ ਸਥਾਪਤ ਰੀਸਾਈਕਲਿੰਗ ਪਲਾਂਟ ਨੂੰ 80 ਲੱਖ ਡਾਲਰ ਨਾਲ ਇਸ ਤਰ੍ਹਾਂ ਨਵ-ਨਿਰਮਿਤ ਕੀਤਾ ਗਿਆ ਹੈ ਕਿ ਹੁਣ ਉਸ ਵਿਚ ਸ਼ਰਾਬ ਦੀਆਂ ਖਾਲੀ ਬੋਤਲਾਂ ਨਾਲ ਅਜਿਹੀ ਸੈਂਡ (ਰੇਤ) ਤਿਆਰ ਕੀਤੀ ਜਾਵੇਗੀ, ਜਿਸ ਨਾਲ ਸੜਕਾਂ ਦਾ ਨਿਰਮਾਣ ਹੋ ਸਕੇਗਾ। ਸਰਕਾਰ ਨੇ ਹਾਲ ਦੀ ਘੜੀ ਇਹ ਤਜ਼ਰਬਾ ਕੈਨਬਰਾ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੈਨਬਰਾ ਵਿਚ ਹੋਈ ਇਕ ਉਚ ਪੱਧਰੀ ਮੀਟਿੰਗ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਜਿਥੇ ਖਾਲੀ ਬੋਤਲਾਂ ਦਾ ਮਸਲਾ ਹੱਲ ਹੋਵੇਗਾ ਉਥੇ ਸੜਕ ਨਿਰਮਾਣ ਵਿਚ ਪੈਸੇ ਦੀ ਬੱਚਤ ਹੋਵੇਗੀ। ਬੋਤਲਾਂ ਤੋਂ ਤਿਆਰ ਹੋਣ ਵਾਲੀ ਰੇਤ ਨੂੰ ਬਾਅਦ ਵਿਚ ਉਸਾਰੀ ਦੇ ਹੋਰ ਕੰਮਾਂ ਲਈ ਵੀ ਇਸਤੇਮਾਲ ਕੀਤਾ ਜਾਵੇਗਾ।
ਪਤਨੀ ਦਾ ਬਲਾਤਕਾਰ ਕਰਾਉਣ ਲਈ ਜਿਨ੍ਹਾਂ ਬਦਮਾਸ਼ਾਂ ਨੂੰ ਦਿੱਤੀ ਸੀ ਸੁਪਾਰੀ, ਹੋਈ ਇਸ ਤਰ੍ਹਾਂ ਮੌਤ
NEXT STORY