ਨਿਊ ਸਾਊਥ ਵੇਲਜ਼ (ਬਿਊਰੋ)— ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਮੁਸੀਬਤ ਸਮੇਂ ਦਿਮਾਗ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ। ਸ਼ਾਂਤ ਦਿਮਾਗ ਨਾਲ ਹੀ ਸਹੀ ਫੈਸਲੇ ਲਏ ਜਾ ਸਕਦੇ ਹਨ। ਸਿਆਣਿਆਂ ਦੀ ਕਹੀ ਗਈ ਇਸ ਗੱਲ ਨੂੰ 10 ਸਾਲਾ ਮੁੰਡੇ ਨੇ ਸਹੀ ਸਿੱਧ ਕਰ ਦਿਖਾਇਆ ਹੈ। ਨਿਊ ਸਾਊਥ ਵੇਲਜ਼ ਦੇ ਇਕ 10 ਸਾਲਾ ਮੁੰਡੇ ਨੇ ਮੁਸੀਬਤ ਸਮੇਂ ਦਿਮਾਗ ਨੂੰ ਸ਼ਾਂਤ ਰੱਖਦਿਆਂ ਬਹਾਦੁਰੀ ਨਾਲ ਕੰਮ ਲਿਆ। ਉਸ ਦੀ ਬਹਾਦੁਰੀ ਕਾਰਨ ਅੱਜ ਮਤਲਬ ਵੀਰਵਾਰ ਨੂੰ ਇਸ 10 ਸਾਲਾ ਲੜਕੇ ਨੂੰ ਸਨਮਾਨਿਤ ਕੀਤਾ ਜਾਵੇਗਾ।
ਐਸ਼ ਵੇਡ ਅਤੇ ਉਸ ਦਾ ਪੱਕਾ ਸਾਥੀ ਜੋਸ਼ ਫੈਰੀ ਰੇਮੈਂਡ ਟੈਰੇਸ ਨੇੜੇ ਪਹਾੜੀਆਂ 'ਤੇ ਚੜ੍ਹ ਰਹੇ ਸਨ। ਅਚਾਨਕ ਪਹਾੜੀ ਦੀ ਇਕ ਟੁੱਕੜਾ ਜੋਸ਼ 'ਤੇ ਡਿੱਗ ਪਿਆ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਸ ਮੁਸੀਬਤ ਸਮੇਂ ਐਸ਼ ਨੇ ਘਬਰਾਉਣ ਦੀ ਬਜਾਏ ਹਿੰਮਤ ਨਾਲ ਕੰਮ ਲਿਆ ਅਤੇ ਮਦਦ ਲਈ ਟ੍ਰਿਪਲ ਜ਼ੀਰੋ 'ਤੇ ਫੋਨ ਕੀਤਾ।
ਐਸ਼ ਨੇ ਫੋਨ ਕਰ ਕੇ ਅਧਿਕਾਰੀ ਨੂੰ ਦੱਸਿਆ,''ਅਸੀਂ ਇਕ ਪਹਾੜੀ 'ਤੇ ਚੜ੍ਹ ਰਹੇ ਸੀ। ਉਸੇ ਸਮੇਂ ਅਚਾਨਕ ਪਹਾੜੀ ਦਾ ਇਕ ਟੁੱਕੜਾ ਮੇਰੇ ਦੋਸਤ ਦੀ ਲੱਤ 'ਤੇ ਡਿੱਗ ਪਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਖੂਨ ਵੀ ਵੱਗ ਰਿਹਾ ਹੈ। ਜੋਸ਼ ਦੀ ਲੱਤ 'ਤੇ ਗੰਭੀਰ ਜ਼ਖਮ ਹੋ ਗਿਆ ਹੈ।''
ਤੁਰੰਤ ਇਕ ਬਚਾਅ ਹੈਲੀਕਾਪਟਰ ਉਨ੍ਹਾਂ ਦੀ ਮਦਦ ਲਈ ਭੇਜਿਆ ਗਿਆ। ਜੋਸ਼ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਲੱਤ ਦੀ ਸਰਜ਼ਰੀ ਕੀਤੀ ਗਈ।
ਪੈਰਾਮੈਡੀਕਲ ਅਧਿਕਾਰੀਆਂ ਵੱਲੋਂ ਵੀਰਵਾਰ ਨੂੰ ਐਸ਼ ਨੂੰ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਜਿਸ ਅਪਰਾਧੀ ਨੂੰ ਫੜਨ ਲਈ ਪੁਲਸ ਨੇ ਸ਼ੇਅਰ ਕੀਤੀ ਸੀ ਪੋਸਟ, ਉਸੇ ਨੇ ਹੀ ਦੇ ਦਿੱਤੀ ਇਹ ਚੁਣੌਤੀ
NEXT STORY