ਲੰਡਨ— ਆਪਣੀ ਖੂਬਸੂਰਤੀ ਨਾਲ ਮਾਡਲਿੰਗ ਦੀ ਦੁਨੀਆ ਵਿਚ ਤਹਿਲਕਾ ਮਚਾਉਣ ਦੀ ਤਿਆਰੀ ਖਿੱਚੀ ਬੈਠੀ ਮਾਡਲ ਨੂੰ ਕੀ ਪਤਾ ਸੀ ਕਿ ਉਸ ਦਾ ਲਿਆ ਇਕ ਫੈਸਲਾ ਉਸ ਨੂੰ ਬਰਬਾਦੀ ਦੇ ਰਾਹ 'ਤੇ ਲੈ ਜਾਵੇਗਾ। ਆਪਣੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣ ਦੇ ਚੱਕਰ ਵਿਚ ਕੈਰੇਨ ਮੈਕਡਾਗਲ ਨਾਮੀ ਇਸ ਮਾਡਲ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ। ਉਸ ਨੇ ਆਪਣੇ ਬ੍ਰੈਸਟ (ਛਾਤੀਆਂ) ਦੇ ਆਕਾਰ ਨੂੰ ਵਧਾਉਣ ਲਈ ਬ੍ਰੈਸਟ ਇੰਪਲਾਂਟ ਦਾ ਸਹਾਰਾ ਲਿਆ। ਉਸ ਨੇ 22 ਸਾਲ ਦੀ ਉਮਰ ਵਿਚ ਇਹ ਸਰਜਰੀ ਕਰਵਾਈ ਸੀ ਪਰ ਇਸ ਸਰਜਰੀ ਤੋਂ ਬਾਅਦ ਉਸ ਦੇ ਜੀਵਨ ਵਿਚ ਕੁਝ ਵੀ ਠੀਕ ਨਹੀਂ ਰਿਹਾ। ਬ੍ਰੈਸਟ ਇੰਪਲਾਂਟ ਕਾਰਨ ਕਈ ਬੀਮਾਰੀਆਂ ਨੇ ਉਸ ਨੂੰ ਘੇਰ ਲਿਆ ਅਤੇ ਆਖਰਕਾਰ ਉਸ ਨੂੰ ਬ੍ਰੈਸਟ ਇੰਪਲਾਂਟ ਹਟਵਾਉਣਾ ਪਿਆ।
ਕੈਰੇਨ ਦੱਸਦੀ ਹੈ ਕਿ ਬ੍ਰੈਸਟ ਇੰਪਲਾਂਟ ਤੋਂ ਕੁਝ ਸਾਲਾਂ ਤੱਕ ਤਾਂ ਸਭ ਕੁਝ ਠੀਕ-ਠਾਕ ਰਿਹਾ। ਹਰ ਪਾਸੇ ਉਸ ਦੀ ਖੂਬਸੂਰਤੀ ਦੇ ਚਰਚੇ ਹੋਣ ਲੱਗੇ ਪਰ ਇਹ ਸਭ ਕੁਝ ਜ਼ਿਆਦਾ ਦੇਰ ਨਾ ਚੱਲ ਸਕਿਆ। ਕੁਝ ਸਾਲਾਂ ਦੇ ਅੰਦਰ ਹੀ ਉਸ ਨੂੰ ਮਾਈਗ੍ਰੇਨ ਦੀ ਸਮੱਸਿਆ ਹੋ ਗਈ ਅਤੇ ਫਿਰ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਘੱਟ ਗਈ। ਉਸ ਨੂੰ ਕਈ ਚੀਜ਼ਾਂ ਤੋਂ ਐਲਰਜੀ ਹੋ ਗਈ। ਆਖਰਕਾਰ ਲੰਬੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ਸਭ ਦਾ ਕਾਰਨ ਬ੍ਰੈਸਟ ਇੰਪਲਾਂਟ ਹੈ। ਡਾਕਟਰਾਂ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਇੰਪਲਾਂਟ ਨਾ ਹਟਾਇਆ ਤਾਂ ਹੌਲੀ-ਹੌਲੀ ਉਸ ਦੀ ਜ਼ਿੰਦਗੀ ਵੀ ਖਤਰੇ ਵਿਚ ਪੈ ਸਕਦੀ ਹੈ। ਉਸ ਨੇ ਤੁਰੰਤ ਬ੍ਰੈਸਟ ਇੰਪਲਾਂਟ ਹਟਾਉਣ ਲਈ ਹਾਮੀ ਭਰ ਦਿੱਤੀ। ਹੁਣ ਕੈਰੇਨ ਦੂਜੀਆਂ ਕੁੜੀਆਂ ਨੂੰ ਸਲਾਹ ਦੇ ਰਹੀ ਹੈ ਕਿ ਖੂਬਸੂਰਤੀ ਵਧਾਉਣ ਲਈ ਉਹ ਅਜਿਹਾ ਕੋਈ ਕਦਮ ਨਾ ਚੁੱਕਣ। ਉਸ ਨੇ ਕਿਹਾ ਕਿ ਕੁਦਰਤ ਦੇ ਬਣਾਏ ਸਰੀਰ ਨਾਲ ਕੀਤੀ ਛੇੜਛਾੜ ਮਹਿੰਗੀ ਪੈ ਸਕਦੀ ਹੈ।
ਪਾਕਿਸਤਾਨੀ ਫੌਜ ਨੇ ਅੱਤਵਾਦ ਵਿਰੁੱਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ, ਚੁਣ-ਚੁਣ ਕੇ ਮਾਰ ਰਿਹੈ ਅੱਤਵਾਦੀ
NEXT STORY