ਲੰਡਨ— ਬ੍ਰਿਟੇਨ ਦੀ ਸੰਸਦ ਦੇ ਬਾਹਰ ਹਮਲਾ ਕਰਨ ਵਾਲੇ ਹਮਲਾਵਾਰ ਦੀ ਪਛਾਣ ਹੋ ਚੁੱਕੀ ਹੈ। ਪੁਲਸ ਕਾਰਵਾਈ ਦੌਰਾਨ ਮਾਰੇ ਗਏ ਹਮਲਾਵਾਰ ਦਾ ਨਾਂ ਖਲੀਦ ਮਸੂਦ ਦੱਸਿਆ ਜਾ ਰਿਹਾ ਹੈ ਅਤੇ ਉਸਦੀ ਉਮਰ ਤਕਰੀਬਨ 52 ਸਾਲ ਸੀ। ਇਸ ਤੋਂ ਪਹਿਲਾਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਦੱਸਿਆ ਸੀ ਕਿ ਹਮਲਾਵਰ ਬ੍ਰਿਟੇਨ ਦਾ ਹੀ ਜੰਮ-ਪਲ ਸੀ ਤੇ ਉਹ ਇਸਲਾਮਿਕ ਅੱਤਵਾਦ ਤੋਂ ਪ੍ਰੇਰਿਤ ਸੀ। ਦੱਸਣਯੋਗ ਹੈ ਕਿ ਕੱਲ ਬ੍ਰਿਟੇਨ ਦੀ ਸੰਸਦ ਦੇ ਬਾਹਰ ਹਮਲਾ ਕੀਤਾ ਗਿਆ ਸੀ, ਜਿਸ 'ਚ ਇਕ ਪੁਲਸ ਮੁਲਾਜ਼ਮ ਸਮੇਤ 5 ਲੋਕਾਂ ਦੀ ਮੌਤ ਹੋ ਗਈ ਤੇ ਤਕਰੀਬਨ 40 ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੇ ਹਮਲਾਵਾਰ ਨੂੰ ਵੀ ਮਾਰ ਮੁਕਾਇਆ ਸੀ।
ਸਿਹਤ ਸੇਵਾ 'ਚ ਬਿਹਤਰੀਨ ਕੰਮ ਕਰ ਰਹੀ ਹੈ ਸੀਮਾ ਵਰਮਾ : ਟਰੰਪ
NEXT STORY