ਸਿਡਨੀ/ਬੀਜਿੰਗ/ਲੰਡਨ (ਭਾਸ਼ਾ)— ਇਕ ਸੀਨੀਅਰ ਅਧਿਕਾਰੀ ਦੀ ਜਾਣਕਾਰੀ ਮੁਤਾਬਕ ਬ੍ਰਿਟਿਸ਼ ਜੰਗੀ ਬੇੜਾ ਸ਼ਿਪਿੰਗ ਅਧਿਕਾਰਾਂ ਦੀ ਆਜ਼ਾਦੀ 'ਤੇ ਜ਼ੋਰ ਦੇਣ ਲਈ ਅਗਲੇ ਮਹੀਨੇ ਆਸਟ੍ਰੇਲੀਆ ਤੋਂ ਰਵਾਨਾ ਹੋਵੇਗਾ। ਇਹ ਦੱਖਣੀ ਚੀਨ ਸਾਗਰ ਤੋਂ ਹੁੰਦਾ ਹੋਇਆ ਅੱਗੇ ਵਧੇਗਾ। ਬ੍ਰਿਟੇਨ ਦਾ ਇਹ ਕਦਮ ਚੀਨ ਨੂੰ ਨਰਾਜ਼ ਕਰ ਸਕਦਾ ਹੈ। ਚੀਨ ਸੰਸਾਧਨ ਅਮੀਰ ਲੱਗਭਗ ਪੂਰੇ ਦੱਖਣੀ ਚੀਨ ਸਾਗਰ 'ਤੇ ਆਪਣਾ ਦਾਅਵਾ ਕਰਦਾ ਹੈ। ਉਹ ਇੱਥੇ ਚੱਟਾਨਾਂ ਨੂੰ ਟਾਪੂਆਂ ਵਿਚ ਬਦਲ ਰਿਹਾ ਹੈ ਅਤੇ ਮਿਲਟਰੀ ਸਹੂਲਤਾਂ ਸਥਾਪਿਤ ਕਰ ਰਿਹਾ ਹੈ।
ਬ੍ਰਿਟਿਸ਼ ਰੱਖਿਆ ਸਕੱਤਰ ਗੈਵਿਨ ਵਿਲੀਅਮਸਨ ਨੇ ਕਿਹਾ ਕਿ ਪਣਡੁੱਬੀ ਵਿਰੋਧੀ ਬੇੜਾ ਐੱਚ. ਐੱਮ. ਐੱਸ. ਸਦਰਲੈਂਡ ਇਸ ਹਫਤੇ ਦੇ ਅਖੀਰ ਵਿਚ ਆਸਟ੍ਰੇਲੀਆ ਪਹੁੰਚੇਗਾ। ਉਨ੍ਹਾਂ ਨੇ ਸਿਡਨੀ ਅਤੇ ਕੈਨਬਰਾ ਦੀ ਦੋ ਦਿਨੀਂ ਯਾਤਰਾ ਦੇ ਬਾਅਦ ਇਕ ਅੰਗਰੇਜੀ ਅਖਬਾਰ ਨੂੰ ਕਿਹਾ,''ਅਸੀਂ ਦੇਸ਼ ਵਾਪਸੀ ਦੌਰਾਨ ਦੱਖਣੀ ਚੀਨ ਸਾਗਰ ਤੋਂ ਹੋ ਕੇ ਲੰਘਾਂਗੇ ਅਤੇ ਇਹ ਸਪੱਸ਼ਟ ਕਰਾਂਗੇ ਕਿ ਜਲ ਸੈਨਾ ਕੋਲ ਅਜਿਹਾ ਕਰਨ ਦਾ ਅਧਿਕਾਰ ਹੈ।'' ਵਿਲੀਅਮਸਨ ਨੇ ਇਹ ਨਹੀਂ ਦੱਸਿਆ ਕਿ ਬੇੜਾ ਅਮਰੀਕੀ ਜਹਾਜ਼ਾਂ ਵਾਂਗ ਵਿਵਾਦਮਈ ਖੇਤਰ ਦੇ 12 ਮੀਲ ਦੇ ਦਾਇਰੇ ਜਾਂ ਚੀਨ ਵੱਲੋਂ ਬਣਾਏ ਨਕਲੀ ਟਾਪੂ ਤੋਂ ਹੋ ਕੇ ਲੰਘੇਗਾ ਜਾਂ ਨਹੀਂ।'' ਪਰ ਉਨ੍ਹਾਂ ਨੇ ਕਿਹਾ,''ਅਸੀਂ ਇਸ ਮਾਮਲੇ ਵਿਚ ਅਮਰੀਕਾ ਦੇ ਰਵੱਈਏ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ। ਅਮਰੀਕਾ ਉੱਥੇ ਜੋ ਕਰ ਰਿਹਾ ਹੈ, ਅਸੀਂ ਉਸ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਹਾਂ।'' ਵਿਲੀਅਮਸਨ ਨੇ ਕਿਹਾ,''ਗਲੋਬਲ ਦ੍ਰਿਸ਼ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਅਜਿਹੀ ਸਥਿਤੀ ਵਿਚ ਅਮਰੀਕਾ ਇਕ ਵਾਰੀ ਵਿਚ ਕੁਝ ਚੀਜ਼ਾਂ 'ਤੇ ਹੀ ਧਿਆਨ ਕੇਂਦਰਿਤ ਕਰ ਸਕਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਹੋਰ ਦੇਸ਼ ਵੀ ਜ਼ਿਆਦਾ ਭੂਮਿਕਾ ਨਿਭਾਉਣ। ਇਹ ਬ੍ਰਿਟੇਨ ਅਤੇ ਆਸਟ੍ਰੇਲੀਆ ਲਈ ਚੰਗਾ ਮੌਕਾ ਹੈ ਕਿ ਉਹ ਅਗਵਾਈ ਦਰਸਾਉਂਦੇ ਹੋਏ ਜ਼ਿਆਦਾ ਮਹੱਤਵਪੂਰਣ ਭੂਮਿਕਾ ਨਿਭਾਉਣ।''
26/11 ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਪਾਕਿ ਨੇ ਕੀਤਾ ਅੱਤਵਾਦੀ ਐਲਾਨ
NEXT STORY