ਟੋਕੀਓ— ਜਾਪਾਨ ਵਿਚ ਜੀ-7 ਦੀ ਬੈਠਕ ਤੋਂ ਬਾਅਦ ਇਕ ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਵੱਖ ਹੁੰਦਾ ਹੈ ਤਾਂ ਇਹ ਸੰਸਾਰਕ ਵਿਕਾਸ ਲਈ ਇਕ ਗੰਭੀਰ ਖਤਰਾ ਸਾਬਤ ਹੋ ਸਕਦਾ ਹੈ। ਬ੍ਰਿਟੇਨ ਵਿਚ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਮੁੱਦੇ 'ਤੇ 23 ਜੂਨ ਨੂੰ ਰਾਇਸ਼ੁਮਾਰੀ ਹੋਣੀ ਹੈ। ਜੀ-7 ਦੇ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਬਾਹਰ ਜਾਂਦਾ ਹੈ ਤਾਂ ਸੰਸਾਰਕ ਵਪਾਰ, ਨਿਵੇਸ਼ ਅਤੇ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ। ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਵਿਚ ਬਣਾਈ ਰੱਖਣ ਲਈ ਮੁਹਿੰਮ ਚਲਾ ਰਹੇ ਹਨ।
ਹਾਲ ਹੀ ਦੇ ਸਰਵੇਖਣਾਂ ਦੇ ਨਤੀਜਿਆਂ ਵਿਚ ਸਾਹਮਣੇ ਆਇਆ ਹੈ ਕਿ ਯੂਰਪੀਅਨ ਯੂਨੀਅਨ ਵਿਚ ਬਣੇ ਰਹਿਣ ਦਾ ਸਮਰਥਨ ਕਰਨ ਵਾਲਿਆਂ ਨੂੰ ਲੀਡ ਹਾਸਲ ਹੈ। ਬੈਠਕ ਵਿਚ ਸੱਤ ਉਦਯੋਗਿਕ ਦੇਸ਼ਾਂ ਅਮਰੀਕਾ, ਕੈਨੇਡਾ, ਬ੍ਰਿਟੇਨ, ਇਟਲੀ, ਜਰਮਨੀ, ਫਰਾਂਸ ਅਤੇ ਜਾਪਾਨ ਨੇ ਸੰਸਾਰਕ ਵਿਕਾਸ ਨੂੰ ਤਰਜੀਹ ਦੱਸਦੇ ਹੋਏ ਕਿਹਾ ਕਿ ਬ੍ਰਿਟੇਨ ਨੂੰ 28 ਦੇਸ਼ਾਂ ਦੀ ਇਸ ਯੂਨੀਅਨ ਵਿਚ ਬਣੇ ਰਹਿਣਾ ਚਾਹੀਦਾ ਹੈ। ਜੀ-7 ਸਮੂਹ 'ਚ ਸ਼ਾਮਲ ਦੇਸ਼ਾਂ ਨੇ ਆਰਥਿਕ ਨੀਤੀਆਂ ਨੂੰ ਮਜਬੂਤ ਕਰਨ, ਤੇਜ਼ੀ ਨਾਲ ਰੋਜ਼ਗਾਰ ਵਿਕਸਿਤ ਕਰਨ ਅਤੇ ਮਜਬੂਤ, ਟਿਕਾਊ ਤੇ ਸੰਤੁਲਿਤ ਵਿਕਾਸ ਹਾਸਲ ਕਰਨ ਦਾ ਵਾਅਦਾ ਕੀਤਾ ਹੈ। ਸਮੂਹ ਨੇ ਪਰਵਾਸੀਆਂ ਅਤੇ ਸ਼ਰਨਾਰਥੀਆਂ ਦੀ ਵਧਦੀ ਗਿਣਤੀ ਨੂੰ ਇਕ ਸੰਸਾਰਕ ਚੁਣੌਤੀ ਦੱਸਿਆ ਅਤੇ ਕਿਹਾ ਕਿ ਇਸ ਸੰਕਟ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਵਿੱਤੀ ਸੰਸਥਾਨਾਂ ਨੂੰ ਧਨ ਮੁਹੱਈਆ ਕਰਵਾਉਣਾ ਚਾਹੀਦਾ ਹੈ। ਬਿਆਨ ਵਿਚ ਪੂਰਬੀ ਅਤੇ ਦੱਖਣੀ ਚੀਨ ਸਾਗਰ ਵੱਲ ਵੀ ਧਿਆਨ ਦਿਵਾਇਆ ਗਿਆ, ਜਿੱਥੇ ਸਮੁੰਦਰੀ ਵਿਵਾਦਾਂ ਕਾਰਨ ਪਿਛਲੇ ਕੁਝ ਸਾਲਾਂ ਵਿਚ ਤਣਾਅ ਵਧ ਗਿਆ ਹੈ।
ਪਾਕਿਸਤਾਨ ਵਿਚ ਇਕ ਹੋਰ ਈਸਾਈ ਨੂੰ ਈਸ਼ਨਿੰਦਾ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ
NEXT STORY