ਲੰਡਨ/ਸਿਡਨੀ— ਲੋਕ ਆਪਣੇ ਪਿਆਰ ਦਾ ਇਜ਼ਹਹਾਰ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਲੱਭਦੇ ਹਨ। ਕਈ ਵਾਰ ਬਹੁਤ ਵੱਖਰੇ ਵੀ ਤਾਂ ਕਿ ਉਹ ਪਲ ਜ਼ਿੰਦਗੀ ਭਰ ਯਾਦਗਾਰ ਬਣਿਆ ਰਹੇ । ਬ੍ਰਿਟੇਨ ਦੇ ਇੱਕ ਵਕੀਲ ਨੇ ਜਿਸ ਤਰ੍ਹਾਂ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ, ਉਸ ਬਾਰੇ ਜਾਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਯਕੀਨ ਕਰਨਾ ਮੁਸ਼ਕਲ ਹੈ ਕਿ ਮੁਸੀਬਤ 'ਚ ਜਾਨ ਫਸੀ ਹੋਵੇ ਤੇ ਕੋਈ ਵਿਅਕਤੀ ਹਜ਼ਾਰਾਂ ਫੁੱਟ ਉਚਾਈ ਤੋਂ ਜ਼ਮੀਨ'ਤੇ ਡਿੱਗਦੇ ਜਹਾਜ਼ 'ਚ ਪ੍ਰਪੋਜ਼ ਕਰਨ ਲੱਗ ਜਾਵੇ ।
27 ਸਾਲ ਦੇ ਕ੍ਰਿਸ ਜੀਂਸ ਨੇ ਆਸਟਰੇਲੀਆ ਦੇ ਪਰਥ 'ਚ ਫਲਾਈਟ ਫੜੀ ਪਰ ਟੇਕ ਆਫ ਦੇ 25 ਮਿੰਟਾਂ ਬਾਅਦ ਹੀ ਸਟਾਫ ਨੇ ਐਮਰਜੈਂਸੀ ਦੀ ਘੋਸ਼ਣਾ ਕਰਕੇ ਚੀਕਣਾ ਸ਼ੁਰੂ ਕਰ ਦਿੱਤਾ। ਓਵਰ ਹੇਡ ਪੈਨਲ ਵਲੋਂ ਆਕਸੀਜਨ ਮਾਸਕ ਸੁੱਟੇ ਜਾਣ ਲੱਗੇ, ਲੋਕ ਡਰ ਦੇ ਮਾਰੇ ਚੀਕਣ ਲੱਗੇ ਪਰ ਕ੍ਰਿਸ ਨੇ ਇਸ ਦੌਰਾਨ ਆਪਣੀ 28 ਸਾਲਾ ਪ੍ਰੇਮਿਕਾ ਕੇਸੀ ਕਿਨਚੇਲਾ ਨੂੰ ਪ੍ਰਪੋਜ਼ ਕਰਨਾ ਸ਼ੁਰੂ ਕਰ ਦਿੱਤਾ ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਐਤਵਾਰ ਨੂੰ ਏਅਰ ਏਸ਼ੀਆ ਦੀ ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਜਹਾਜ਼ ਨੇ 20 ਹਜ਼ਾਰ ਫੁੱਟ ਦੀ ਉਚਾਈ ਤੋਂ ਡਿਗਣਾ ਸ਼ੁਰੂ ਕਰ ਦਿੱਤਾ ਅਤੇ ਕਰੂ ਨੂੰ ਮੁਸਾਫਰਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣ ਲਈ ਮੁੜਨ 'ਤੇ ਮਜ਼ਬੂਰ ਹੋਣਾ ਪਿਆ ।
ਕ੍ਰਿਸ ਨੇ ਖੁਸ਼ ਹੋ ਕੇ ਦੱਸਿਆ ਕਿ ਕਿਸਮਤ ਨਾਲ ਉਸ ਦੀ ਪ੍ਰੇਮਿਕਾ ਨੇ ਹਾਂ ਕਰ ਦਿੱਤੀ ਅਤੇ ਜਦੋਂ ਅਸੀਂ ਸੁਰੱਖਿਅਤ ਜ਼ਮੀਨ ਉੱਤੇ ਆਏ ਤਦ ਦੋਹਾਂ ਨੇ ਇਸ ਬਾਰੇ ਸਭ ਸਪੱਸ਼ਟ ਕੀਤਾ। ਉਂਝ ਇਸ ਵਕੀਲ ਨੇ ਆਪਣੀ ਪ੍ਰੇਮਿਕਾ ਨੂੰ ਇੰਡੋਨੇਸ਼ੀਆ ਟ੍ਰਾਪਿਕਸ ਟਾਪੂ 'ਤੇ ਪ੍ਰਪੋਜ਼ ਕਰਨ ਦੀ ਯੋਜਨਾ ਕੀਤੀ ਸੀ।ਕਈ ਮੁਸਾਫਰਾਂ ਨੇ ਦੱਸਿਆ ਕਿ ਲੋਕ ਡਰ ਦੇ ਮਾਰੇ ਰੋ ਰਹੇ ਸਨ ਪਰ ਇਸ ਵਿਅਕਤੀ ਨੇ ਆਪਣਾ ਪੂਰਾ ਧਿਆਨ ਪ੍ਰਪੋਜ਼ ਕਰਨ 'ਤੇ ਹੀ ਲਗਾਇਆ ਸੀ।
ਪੁਲਾੜ 'ਚ ਗਈ ਪਹਿਲੀ ਬਿੱਲੀ ਦੀ ਹੋਵੇਗੀ ਮੂਰਤੀ ਸਥਾਪਨਾ
NEXT STORY