ਲੰਡਨ— ਬ੍ਰਿਟੇਨ ਦੇ ਮਾਲਟਾ ਵਿਚ ਇਕ ਚੈਰਿਟੀ ਮੋਟਰ ਸ਼ੋਅ ਦਾ ਦ੍ਰਿਸ਼ ਉਸ ਸਮੇਂ ਬਦਲ ਗਿਆ, ਜਦੋਂ ਇੱਥੇ ਆਯੋਜਿਤ ਇਕ ਕਾਰ ਰੈਲੀ ਵਿਚ ਲਗਜ਼ਰੀ ਪੋਰਸ਼ ਕਾਰ ਆਊਟ ਆਫ ਕੰਟਰੋਲ ਹੋ ਗਈ। ਇਸ ਕਾਰ ਸ਼ੋਅ ਵਿਚ ਬਿਜ਼ਨੈੱਸ ਟਾਈਕੂਨ ਪਾਲ ਬੈਲੀ ਆਪਣੀ ਪੋਰਸ਼ ਕਾਰ ਲੈ ਕੇ ਆਏ ਸਨ। ਤੇਜ਼ ਰਫਤਾਰ ਹੋਣ ਕਾਰਨ ਇਹ ਕਾਰ ਘਾਹ ਵਾਲੇ ਮੈਦਾਨ 'ਤੇ ਫਿਸਲਦੀ ਗਈ ਅਤੇ ਸ਼ੋਅ ਦੇਖ ਰਹੇ ਲੋਕਾਂ 'ਤੇ ਜਾ ਚੜ੍ਹੀ। ਕਾਰ ਦੇ ਅੱਗੇ ਜੋ ਵੀ ਆਇਆ ਉਹ ਰਗੜਿਆ ਗਿਆ। ਜਦੋਂ 750000 ਡਾਲਰ ਦੀ ਇਹ ਕਾਰ ਰੁਕੀ ਤਾਂ ਇਸ 'ਤੇ ਕਈ ਲੋਕਾਂ ਦਾ ਕੀਮਤੀ ਖੂਨ ਲੱਗਾ ਸੀ। ਇਸ ਹਾਦਸੇ ਵਿਚ 26 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚ 6 ਲੋਕਾਂ ਦੀ ਹਾਲਤ ਗੰਭੀਰ ਹੈ। ਪਾਲ ਬੈਲੀ ਦੇ ਖੁਦ ਦੇ ਵੀ ਇਸ ਹਾਦਸੇ ਵਿਚ ਕਾਫੀ ਸੱਟਾਂ ਲੱਗੀਆਂ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਟਾਪਲੈੱਸ ਜੋੜੇ ਨੇ ਭੀੜ ਦੇ ਸਾਹਮਣੇ ਬਣਾਏ ਸੰਬੰਧ (ਤਸਵੀਰਾਂ)
NEXT STORY