ਬ੍ਰਿਸਬੇਨ— ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਸਨਸ਼ਾਈਨ ਕੋਸਟ 'ਚ ਝਾੜੀਆਂ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਕਾਰਨ ਪੁਲਸ ਨੇ ਇੱਥੇ ਸੰਕਟਕਾਲ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਲੋਕਾਂ ਨੂੰ ਘਰ ਖਾਲੀ ਕਰਾਉਣ ਦਾ ਹੁਕਮ ਵੀ ਸੁਣਾਇਆ ਹੈ। ਜਾਣਕਾਰੀ ਮੁਤਾਬਕ ਅੱਗ ਦੁਪਹਿਰ 3.15 ਵਜੇ ਦੇ ਕਰੀਬ ਵਾਰਸਿਟੀ ਵਿਊ ਕੋਰਟ ਦੇ ਨਜ਼ਦੀਕ ਝਾੜੀਆਂ ਨੂੰ ਲੱਗੀ ਅਤੇ ਇਸ ਪਿੱਛੋਂ ਇਹ ਤੇਜ਼ੀ ਨਾਲ ਦੱਖਣੀ ਦਿਸ਼ਾ ਨਾਲ ਵਧਣੀ ਸ਼ੁਰੂ ਹੋ ਗਈ।
ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਦੇ ਨਾਲ-ਨਾਲ ਇੱਕ ਵਾਟਰ ਬੰਬਿੰਗ ਹੈਲੀਕਾਪਟਰ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਨਜ਼ਦੀਕੀ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਰਨਵੇ ਤੋਂ ਫਿਸਲਿਆ ਇੰਡੋਨੇਸ਼ੀਆ ਏਅਰਲਾਈਨ ਦਾ ਜਹਾਜ਼, 130 ਯਾਤਰਾ ਸਨ ਸਵਾਰ
NEXT STORY