ਝਾੜੀਆਂ ਦੀ ਅੱਗ ਦੀ ਲਪੇਟ 'ਚ ਆਇਆ ਨਿਊ ਸਾਊਥ ਵੇਲਜ਼ ਦਾ ਇਹ ਇਲਾਕਾ, ਕਈ ਘਰ ਹੋਏ ਸੜ ਕੇ ਸੁਆਹ

You Are HereInternational
Friday, February 17, 2017-1:15 PM
ਸਿਡਨੀ— ਨਿਊ ਸਾਊਥ ਵੇਲਜ਼ ਦੇ ਕਾਰਬੂਲਾ ਇਲਾਕੇ 'ਚ ਲੱਗੀ ਝਾੜੀਆਂ ਦੀ ਅੱਗ ਕਾਰਨ 15 ਘਰ ਨੁਕਸਾਨੇ ਗਏ ਹਨ। ਇਸ ਗੱਲ ਦੀ ਪੁਸ਼ਟੀ ਲੇਕ ਜਾਰਜ ਰੂਰਲ ਫਾਇਰ ਸਰਵਿਸ ਦੇ ਬੁਲਾਰੇ ਨੇ ਕੀਤੀ ਹੈ। ਉੁਨ੍ਹਾਂ ਕਿਹਾ ਕਿ ਅੱਗ ਅਜੇ ਵੀ ਕਾਬੂ ਹੇਠ ਨਹੀਂ ਆਈ ਹੈ ਅਤੇ ਇਹ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਹੈ। ਗਰਮ ਮੌਮਸ ਅਤੇ ਤੇਜ਼ ਹਵਾਵਾਂ ਅੱਗ ਦੇ ਹੋਰ ਤੇਜ਼ੀ ਨਾਲ ਅੱਗੇ ਵਧਣ 'ਚ ਸਹਾਈ ਹੋ ਰਹੀਆਂ ਹਨ।
ਅੱਗ ਦੇ ਤੇਜ਼ੀ ਨਾਲ ਅੱਗੇ ਵਧਣ ਕਾਰਨ ਪੈਦਾ ਹੋਏ ਖ਼ਤਰੇ ਕਾਰਨ ਕੁਈਨਬਿਅਨ ਅਤੇ ਕਾਰਬੂਲਾ ਇਲਾਕਿਆਂ ਦੇ ਨਾਲ-ਨਾਲ ਹੋਰ ਬਹੁਤ ਸਾਰੇ ਇਲਾਕਿਆਂ ਲਈ ਵੀ ਖ਼ਤਰਾ ਪੈਦਾ ਹੋ ਗਿਆ ਹੈ। ਇਸ ਕਾਰਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਦੁਪਹਿਰ 1.30 ਵਜੇ ਇੱਥੇ ਸੰਕਟਕਾਲ ਦਾ ਐਲਾਨ ਕਰ ਦਿੱਤਾ। ਫਾਇਰ ਵਿਭਾਗ ਨੇ ਲੋਕਾਂ ਖਾਸ ਕਰਕੇ ਹੋਸਕਿਨਜ਼ਟਾਊਨ, ਰੋਸੀ, ਫੋਰਬੈਸ ਆਦਿ ਇਲਾਕਿਆਂ 'ਚ ਰਹਿਣ ਵਾਲੇ ਵਸਨੀਕਾਂ ਨੂੰ ਇਹ ਚਿਤਾਨਵੀ ਦਿੱਤੀ ਹੈ ਕਿ ਉਹ ਸਾਵਧਾਨ ਰਹਿਣ ਅਤੇ ਜਿੰਨੀ ਜਲਦੀ ਹੋ ਸਕੇ, ਸੁਰੱਖਿਅਤ ਥਾਂਵਾਂ 'ਤੇ ਚਲੇ ਜਾਣ। ਉੱਧਰ ਅੱਗ 'ਤੇ ਕਾਬੂ ਪਾਉਣ ਲਈ 190 ਫਾਇਰਫਾਈਟਰਜ਼ ਅਤੇ 10 ਏਅਰਕ੍ਰਾਫਟ ਲੱਗੇ ਹੋਏ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.