ਹੋਬਾਰਟ— ਤਸਮਾਨੀਆ ਦੀ ਰਾਜਧਾਨੀ ਹੋਬਾਰਟ ਦੇ ਨਜ਼ਦੀਕੀ ਇਲਾਕੇ 'ਚ ਝਾੜੀਆਂ ਨੂੰ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਤਸਮਾਨੀਆ ਦੇ ਫਾਇਰ ਵਿਭਾਗ ਵਲੋਂ ਦਿੱਤੀ ਗਈ। ਫਿਲਹਾਲ ਅੱਗ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਫਿਰ ਵੀ ਫਾਇਰ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।
ਜਾਣਕਾਰੀ ਮੁਤਾਬਕ ਅੱਗ ਸਭ ਤੋਂ ਪਹਿਲਾਂ ਉੱਤਰ 'ਚ ਨੈਟੋਨ ਹਿੱਲਜ਼ ਇਲਾਕੇ ਦੀਆਂ ਝਾੜੀਆਂ ਨੂੰ ਲੱਗੀ ਅਤੇ ਇਸ ਪਿੱਛੋਂ ਇਹ ਤੇਜ਼ੀ ਨਾਲ ਦੱਖਣੀ ਦਿਸ਼ਾ ਵੱਲ ਵਧਦੀ ਗਈ। ਕਈ ਥਾਂਈਂ ਖ਼ਤਰੇ ਕਾਰਨ ਲੋਕਾਂ ਨੂੰ ਆਪਣੇ ਘਰ ਤੱਕ ਖਾਲੀ ਕਰਨੇ ਪਏ। ਅੱਗ 'ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਦੇ ਨਾਲ-ਨਾਲ ਕਈ ਵਾਟਰ ਬੰਬਰਾਂ ਅਤੇ 5 ਏਅਰਕ੍ਰਾਫਟਾਂ ਦੀ ਵੀ ਸਹਾਇਤਾ ਲਈ ਗਈ। ਦੱਸ ਦਈਏ ਕਿ ਭਿਆਨਕ ਗਰਮੀ ਅਤੇ ਖੁਸ਼ਕ ਮੌਮਸ ਕਾਰਨ ਦੱਖਣੀ ਤਸਮਾਨੀਆ 'ਚ ਅੱਗ ਬਾਲਣ 'ਤੇ ਪਾਬੰਗੀ ਲੱਗੀ ਹੋਈ ਹੈ।
ਟੋਰਾਂਟੋ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਬੁਲਾਈਆਂ ਗਈਆਂ 40 ਫਾਇਰ ਬ੍ਰਿਗੇਡ ਗੱਡੀਆਂ
NEXT STORY