ਮਿਲਾਨ, (ਸਾਬੀ ਚੀਨੀਆ)— ਇਟਲੀ 'ਚ ਵੱਸਦੇ ਭਾਰਤੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਰੋਮ ਅੰਬੈਸੀ ਵਲੋਂ ਦੱਖਣੀ ਇਟਲੀ ਦੇ ਸ਼ਹਿਰ ਬੈਤਰੀਤੋ (ਬਾਰੀ) 'ਚ 26 ਨਵੰਬਰ ਨੂੰ ਇਕ ਪਾਸਪੋਰਟ ਕੈਂਪ ਲਗਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਇਲਾਕੇ 'ਚ ਬਹੁਤ ਸਾਰੇ ਭਾਰਤੀ ਪਰਿਵਾਰ ਰਹਿੰਦੇ ਹਨ, ਜਿੰਨ੍ਹਾਂ ਨੂੰ ਪਾਸਪੋਰਟ ਰੀਨਿਊ ਕਰਵਾਉਣ ਤੇ ਅੰਬੈਸੀ ਨਾਲ ਸਬੰਧਤ ਕੰਮ ਕਰਵਾਉਣ ਲਈ ਲੰਮਾ ਪੈਂਡਾ ਤੈਅ ਕਰਕੇ ਰੋਮ ਆਉਣਾ ਪੈਂਦਾ ਹੈ, ਜਿਸ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ।
ਇਸ ਆਉਣ ਜਾਣ ਦੀ ਖੱਜਲ ਖੁਆਰੀ ਨੂੰ ਧਿਆਨ 'ਚ ਰੱਖਦਿਆਂ ਐਬੰਸੀ ਦੇ ਸਟਾਫ ਵਲੋਂ ਛੁੱਟੀ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾ ਕੇ ਪਾਸਪੋਰਟ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ। ਇਸ ਕੈਂਪ ਚੋ ਪਾਸਪੋਰਟ ਰੀਨਿਊ ਕਰਨ ਦੇ ਨਾਲ-ਨਾਲ ਜਿੰਨ੍ਹਾਂ ਦੇ ਪਾਸਪੋਰਟ 'ਤੇ 1.ਸੀ.ਆਈ ਕਾਰਡ ਬਣ ਚੁੱਕੇ ਹਨ, ਉਹ ਵੀ ਜਾਰੀ ਕੀਤੇ ਜਾਣਗੇ। ਅੰਬੈਸੀ ਦੁਆਰਾ ਕੀਤੇ ਜਾ ਰਹੇ ਉਪਰਾਲੇ ਦੀ ਇਲਾਕੇ 'ਚ ਰਹਿੰਦੇ ਭਾਰਤੀਆਂ ਵਲੋ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅੰਬੈਸੀ ਦੇ ਅਜਿਹੇ ਫੈਸਲਿਆਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਘੱਟ ਹੋਣਗੀਆਂ।
ਬੱਚੇ ਨੂੰ ਲੈ ਕੇ ਜਾ ਰਿਹਾ ਸੀ ਬਿਨ੍ਹਾਂ ਸਿਰ ਵਾਲਾ ਭੂਤ, ਨੌਜਵਾਨ ਨੇ ਖਿੱਚੀਆ ਤਸਵੀਰਾਂ
NEXT STORY