ਕੈਨਬਰਾ/ਟੋਰਾਂਟੋ— ਆਸਟਰੇਲੀਆ ਦੀ ਇਕ ਅਦਾਲਤ ਨੇ ਕੈਨੇਡੀਅਨ ਔਰਤ ਨੂੰ ਕੋਕੀਨ ਸਮੱਗਲਿੰਗ ਕਰਨ ਦੇ ਦੋਸ਼ 'ਚ 8 ਸਾਲ ਕੈਦ ਦੀ ਸਜਾ ਸੁਣਾਈ ਹੈ। ਇਸ ਕੋਕੀਨ ਦੀ ਕੀਮਤ 16 ਮਿਲੀਅਨ ਅਮਰੀਕੀ ਡਾਲਰ ਦੱਸੀ ਗਈ ਹੈ, ਜਿਸ ਨੂੰ ਉਹ ਬੈਗ 'ਚ ਰੱਖ ਕੇ ਲਗਜ਼ਰੀ ਸਮੁੰਦਰੀ ਜਹਾਜ਼ ਰਾਹੀਂ ਲੈ ਕੇ ਜਾ ਰਹੀਆਂ ਸਨ। ਇਸ ਦੌਰਾਨ ਉਸ ਨਾਲ ਦੋ ਹੋਰ ਕੈਨੇਡੀਅਨ ਔਰਤਾਂ ਸਨ, ਜਿਨ੍ਹਾਂ 'ਚੋਂ ਇਕ ਨੂੰ ਪਹਿਲਾਂ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦਕਿ ਇਕ ਦੀ ਸਜ਼ਾ 'ਤੇ ਅਕਤੂਬਰ ਮਹੀਨੇ ਵਿੱਚ ਫੈਸਲਾ ਆਵੇਗਾ।
ਸਿਡਨੀ ਅਦਾਲਤ ਨੇ ਮੰਗਲਵਾਰ ਨੂੰ ਜਦੋਂ ਮੈਲਿਨਾ ਰਾਬਰਜ ਨਾਂ ਦੀ ਇਸ ਕੈਨੇਡੀਅਨ ਔਰਤ ਨੂੰ ਸਜ਼ਾ ਸੁਣਾਈ ਤਾਂ ਉਹ ਅਦਾਲਤ 'ਚ ਹੀ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਸ ਨੂੰ 4 ਸਾਲ 9 ਮਹੀਨੇ ਬਿਨਾ ਪੈਰੋਲ ਦੇ ਕੈਦ 'ਚ ਰਹਿਣਾ ਪਵੇਗਾ। ਇਹ ਤਿੰਨੇ ਕੈਨੇਡੀਅਨ ਔਰਤਾਂ 2016 'ਚ 95 ਕਿਲੋਗ੍ਰਾਮ ਕੋਕੀਨ ਆਪਣੇ ਸੁਟਕੇਸ 'ਚ ਪਾ ਕੇ ਬ੍ਰਿਟੇਨ ਤੋਂ ਆਸਟਰੇਲੀਆ ਆ ਰਹੀਆਂ ਸਨ। ਰਾਬਰਜ ਨਾਲ ਫੜੀ ਗਈ ਉਸ ਦੀ ਇਕ ਸਾਥੀ ਔਰਤ ਇਸਾਬੈਲੇ ਲਾਗੇਸ ਨੂੰ ਬੀਤੇ ਨਵੰਬਰ ਮਹੀਨੇ 'ਚ ਸਾਢੇ 7 ਸਾਲ ਤਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਬਰਜ ਸਾਥੀ ਔਰਤ ਇਸਾਬੈਲੇ ਦੇ ਨਾਲ ਵਾਲੇ ਕੈਬਿਨ 'ਚ ਸਜ਼ਾ ਕੱਟੇਗੀ। ਇਨ੍ਹਾਂ ਦੀ ਤੀਜੀ ਸਾਥੀ ਔਰਤ ਐਂਡਰੇ ਟੈਮਿਨ ਦੀ ਸਜ਼ਾ 'ਤੇ ਅਕਤੂਬਰ ਮਹੀਨੇ 'ਚ ਫੈਸਲਾ ਆਵੇਗਾ।
ਫੇਸਬੁੱਕ, ਟਵਿਟਰ ਦੇ ਫਰਜ਼ੀ ਅਕਾਊਂਟ ਦਾ ਪਤਾ ਲਾਏਗੀ ਨਵੀਂ ਪ੍ਰਣਾਲੀ
NEXT STORY