ਕੈਨਬਰਾ— ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਬੀਤੇ ਸੋਮਵਾਰ ਨੂੰ ਇਕ ਘਰ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਮਾਂ ਸਮੇਤ 2 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਜਾਂਚ ਮਗਰੋਂ ਮ੍ਰਿਤਕਾਂ ਦੀ ਪਛਾਣ ਕਰ ਲਈ ਹੈ। ਪੁਲਸ ਸੁਪਰਡੈਂਟ ਸਕੌਟ ਮੋਰਲ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਰ 'ਚ 45 ਸਾਲਾ ਐਨੀ ਮੋਹਰੋ ਆਪਣੇ 8 ਸਾਲਾ ਪੁੱਤਰ ਅਤੇ 5 ਸਾਲਾ ਧੀ ਨਾਲ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਮ੍ਰਿਤਕ ਆਸਟ੍ਰੇਲੀਆਈ ਨਾਗਰਿਕ ਸਨ। ਫੋਰੈਂਸਿਕ ਅਧਿਕਾਰੀਆਂ ਅਤੇ ਫਾਇਰ ਫਾਈਟਰਾਂ ਨੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਬੂਤ ਇਕੱਠੇ ਕੀਤੇ ਹਨ। ਅੱਗ ਲੱਗਣ ਕਾਰਨ ਘਰ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਫਾਇਰ ਫਾਈਟਰਾਂ ਨੇ ਘਰ ਅੰਦਰੋਂ 3 ਲਾਸ਼ਾਂ ਨੂੰ ਬਰਾਮਦ ਕੀਤਾ ਸੀ।
ਸੂਪਰਡੈਂਟ ਮੋਰਲ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਡੀ. ਐੱਨ. ਏ ਜਾਂਚ ਕਰਨ ਤੋਂ ਬਾਅਦ ਹੋਈ ਹੈ, ਅੱਗ ਕਾਰਨ ਮਾਂ ਅਤੇ ਉਸ ਦੇ ਬੱਚੇ ਬੁਰੀ ਤਰ੍ਹਾਂ ਝੁਲਸ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੋਰਲ ਨੇ ਕਿਹਾ ਕਿ ਇਕੱਠੇ ਕੀਤੇ ਗਏ ਸਬੂਤਾਂ ਦੀ ਫੋਰੈਂਸਿਕ ਅਧਿਕਾਰੀ ਜਾਂਚ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਹਰ ਕੋਈ ਇਹ ਹੀ ਕਹਿ ਰਿਹਾ ਹੈ ਕਿ ਇਹ ਦਿਲ ਨੂੰ ਤੋੜ ਦੇਣ ਵਾਲੀ ਘਟਨਾ ਹੈ। ਸੁਪਰਡੈਂਟ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਸਾਫ ਨਹੀਂ ਹੋ ਜਾਂਦਾ ਕਿ ਅੱਗ ਕਿਵੇਂ ਲੱਗੀ, ਉਦੋਂ ਤੱਕ ਜਾਂਚ ਚਲਦੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਬਹੁਤ ਸਾਰੇ ਰਸਤੇ ਹਨ ਅਤੇ ਉਨ੍ਹਾਂ 'ਚੋਂ ਹਰ ਇਕ ਨੂੰ ਅਪਣਾਇਆ ਜਾਵੇਗਾ।
ਇਸ ਬੱਚੀ ਨੂੰ ਹੈ ਆਪਣੇ ਹੰਝੂਆਂ ਤੋਂ ਐਲਰਜੀ, ਪੈ ਜਾਂਦੇ ਨੇ ਛਾਲੇ
NEXT STORY