ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਦੋ ਕਾਰਾਂ ਘਰ ਦਾ ਮੇਨ ਦਰਵਾਜ਼ਾ ਤੋੜਦੇ ਹੋਏ ਵਿਹੜੇ 'ਚ ਬਣੇ ਸਵਿਮਿੰਗ ਪੂਲ 'ਚ ਜਾ ਡਿੱਗੀਆਂ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਾਰਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ ਕਾਰਨ ਇਹ ਬੇਕਾਬੂ ਹੋ ਗਈਆਂ ਅਤੇ ਇਕ ਘਰ 'ਚ ਜਾ ਵੜੀਆਂ। ਇਹ ਹਾਦਸਾ ਬੀਤੀ ਸ਼ਾਮ 6.30 ਵਜੇ ਦੇ ਕਰੀਬ ਵਾਪਰਿਆ। ਘਰ ਦਾ ਕੁਝ ਸਾਮਾਨ ਨੁਕਸਾਨਿਆ ਗਿਆ ਪਰ ਖੁਸ਼ਕਿਸਮਤੀ ਇਹ ਰਹੀ ਕਿ ਘਰ 'ਚ ਮੌਜੂਦ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ।
ਕਾਰ ਸਵਾਰ ਦੋਹਾਂ ਵਿਅਕਤੀ ਦਾ ਵੀ ਬਚਾਅ ਰਿਹਾ।
ਬਚਾਅ ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਬਚਾਅ ਰਿਹਾ। ਪੁਲਸ ਅਤੇ ਬਚਾਅ ਟੀਮ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਰਾਂ ਨੂੰ ਬਾਹਰ ਕੱਢਿਆ। ਇਸ ਘਟਨਾ ਤੋਂ ਬਾਅਦ ਘਰ ਦੇ ਮੈਂਬਰਾਂ ਨੇ ਕਿਹਾ ਕਿ ਇਹ ਬਹੁਤ ਭਿਆਨਕ ਸੀ, ਉਹ ਜ਼ੋਰਦਾਰ ਆਵਾਜ਼ ਸੁਣ ਕੇ ਬਾਹਰ ਸਹਿਮ ਗਏ ਅਤੇ ਦੇਖਿਆ ਕਿ ਦੋ ਕਾਰਾਂ ਉਨ੍ਹਾਂ ਦੇ ਸਵਿਮਿੰਗ ਪੂਲ 'ਚ ਡਿੱਗੀਆਂ ਹੋਈਆਂ ਸਨ। ਸਾਡੇ ਘਰ ਦੇ ਬਾਹਰ ਦਾ ਕੁਝ ਸਾਮਾਨ ਵੀ ਨੁਕਸਾਨਿਆ ਗਿਆ। ਇਸ ਘਟਨਾ ਦੀ ਜਾਂਚ ਚੱਲ ਰਹੀ ਹੈ।
ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਰੂਸ ਲਈ ਕੋਈ ਖ਼ਤਰਾ ਨਹੀਂ : ਰੂਸੀ ਰੱਖਿਆ ਮੰਤਰਾਲੇ
NEXT STORY