ਲਾਹੌਰ—ਪਾਕਿਸਤਾਨ ਦੇ ਪੰਜਾਬ ਸੂਬੇ 'ਚ 11 ਸਾਲ ਦੇ ਇਕ ਲੜਕੇ ਨਾਲ ਕੁਕਰਮ ਕਰਨ ਤੋਂ ਬਾਅਦ ਉਸ ਦੇ ਕਤਲ ਦੇ ਇਕ ਮਾਮਲੇ 'ਚ ਅਦਾਲਤ ਨੇ ਕਾਲਜ ਦੇ 2 ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ ਸੁਣਾਈ ਹੈ।
ਮੁਸਾਦਿਕ ਅਹਿਮਦ ਅਤੇ ਅਹਸਨ ਹਸਨ 'ਤੇ 5ਵੀਂ ਕਲਾਸ ਦੇ ਇਕ ਵਿਦਿਆਰਥੀ ਨਾਲ ਕੁਕਰਮ ਕਰਨ ਤੋਂ ਬਾਅਦ ਕਤਲ ਦਾ ਦੋਸ਼ ਸੀ। ਇਹ ਘਟਨਾ ਪਿਛਲੇ ਸਾਲ ਨਵੰਬਰ 'ਚ ਲਾਹੌਰ ਤੋਂ ਲਗਭਗ 230 ਕਿਲੋਮੀਟਰ ਦੂਰ ਸਾਹਿਵਾਲ ਜ਼ਿਲੇ ਦੀ ਹੈ।
ਪੁਲਸ ਨੇ ਸ਼ੁਰੂ 'ਚ ਪਾਕਿਸਤਾਨੀ ਪੀਨਲ ਕੋਰਟ ਦੇ ਤਹਿਤ ਕਤਲ, ਅਗਵਾ ਅਤੇ ਗੈਰ ਕੁਦਰਤੀ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਪੀੜਤ ਪਰਿਵਾਰ ਅਤੇ ਸਥਾਨਿਕ ਲੋਕਾਂ ਦੇ ਵਿਰੋਧ ਤੋਂ ਬਾਅਦ ਪੁਲਸ ਨੇ ਐੱਫ.ਆਈ.ਆਰ. 'ਚ ਅੱਤਵਾਦ ਸੰਬੰਧੀ ਪ੍ਰਾਵਧਾਨ ਵੀ ਸ਼ਾਮਲ ਕੀਤਾ। ਸ਼ੱਕੀਆਂ ਦੀ ਸੁਣਵਾਈ ਅੱਤਵਾਦ ਵਿਰੋਧੀ ਇਕ ਅਦਾਲਤ 'ਚ ਹੋਈ। ਅਦਾਲਤ ਨੇ ਅੱਜ ਦੋਵਾਂ ਦੋਸ਼ੀਆਂ ਨੂੰ 75 ਸਾਲ ਦੀ ਸਜ਼ਾ ਸੁਣਾਈ ਅਤੇ ਹਰਕੇ 'ਤੇ 4 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਅਗਲੇ ਸਾਲ ਪਾਕਿਸਤਾਨੀ ਲੜਕੀ ਨਾਲ ਵਿਆਹ ਕਰ ਸਕਦੈ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ
NEXT STORY