ਰੋਮ/ਇਟਲੀ (ਕੈਂਥ)— ਇਟਲੀ ਦੀ ਰਾਜਧਾਨੀ ਰੋਮ ਵਿਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਰਮ ਅਸਥਾਨ ਵਿਖੇ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਅਤੇ ਗੁਰਦੁਆਰਾ ਸਾਹਿਬ ਜੀ ਦਾ 5ਵਾਂ ਸਥਾਪਨਾ ਦਿਵਸ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤਬਾਣੀ ਦੇ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਗੁਰੂਘਰ ਦੇ ਜੱਥੇ ਗਿਆਨੀ ਕੁਲਦੀਪ ਕੁਮਾਰ ਬਸੇਥਸ਼ਰਪੁਰ ਵਾਲੇ ਅਤੇ ਸ਼੍ਰੀ ਦਵਿੰਦਰ ਸਿੰਘ ਬਾਬਾ, ਮਨਪ੍ਰੀਤ ਕੌਰ ਪ੍ਰੀਤ, ਸਮਿੰਦਰ ਕੌਰ ਆਦਿ ਨੇ ਆਪਣੀ ਮਨੋਹਰ ਆਵਾਜ਼ ਵਿਚ ਗੁਰਬਾਣੀ ਦੀ ਮਹਿਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਮਿਸ਼ਨਰੀ ਪੰਮਾ ਰਾਹੋ ਨੇ ਦਰਬਾਰ ਵਿਚ ਮਿਸ਼ਨਰੀ ਗੀਤਾਂ ਨਾਲ ਭਰਵੀਂ ਹਾਜ਼ਰੀ ਲੁਆਈ। ਇਸ ਪ੍ਰਕਾਸ਼ ਦਿਵਸ ਅਤੇ ਸਥਾਪਨਾ ਦਿਵਸ ਸਮਾਗਮ ਮੌਕੇ ਆਏ ਵੱਖ-ਵੱਖ ਵਿਦਵਾਨ ਆਗੂਆਂ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੋਂ ਸੰਗਤਾਂ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਜੀ ਦੀ ਸਥਾਪਨਾ ਦਿਵਸ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਜੀ ਦੇ ਮਿਸ਼ਨ ਪ੍ਰ੍ਰਤੀ ਡੱਟਵਾਂ ਪਹਿਰਾ ਦੇਣ ਲਈ ਪ੍ਰੇਰਿਆ। ਇਸ ਸਮਾਗਮ ਵਿਚ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਅਤੇ ਚਾਹ ਪਕੌੜਿਆਂ ਦੀ ਸੇਵਾ ਗੁਰਮੁੱਖ ਪਰਿਵਾਰ ਸ਼੍ਰੀ ਮਹਿੰਦਰ ਪਾਲ ਬੱਧਣ ਉਪ-ਪ੍ਰਧਾਨ ਦੇ ਪਰਿਵਾਰ ਵੱਲੋਂ ਨਿਭਾਈ ਗਈ। ਜਦੋਂ ਕਿ ਗੁਰੂ ਦੇ ਅਤੁੱਟ ਲੰਗਰਾਂ ਦੀ ਸੇਵਾ ਸੇਵਾਦਾਰ ਸ਼੍ਰੀ ਅਮਰਜੀਤ ਰੱਲ ਦੇ ਪਰਿਵਾਰ ਅਤੇ ਸ਼੍ਰੀ ਕੇਸਰ ਸਿੰਘ ਦੇ ਪਰਿਵਾਰ ਵੱਲੋਂ ਨਿਭਾਈ ਗਈ। ਇਸ ਸਮਾਗਮ ਦੀ ਵਧਾਈ ਦਿੰਦਿਆਂ ਸ਼੍ਰੀ ਜੈ ਪਾਲ ਸੰਧੂ ਨੇ ਕਿਹਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਭ ਧਰਮਾਂ ਦੇ ਸਾਂਝੇ ਗੁਰੂ ਸਨ। ਅਜਿਹੇ ਰਹਿਬਰਾਂ ਦੇ ਜੀਵਨ ਫਲਸਫ਼ੇ ਤੋਂ ਸੰਗਤਾਂ ਸੇਧ ਲੈ ਕੇ ਆਪਣੇ ਆਵਾਗਮਨ ਦੇ ਚੱਕਰਾਂ ਤੋਂ ਮੁੱਕਤੀ ਪਾਉਣ ਲਈ ਗੁਰਬਾਣੀ ਨਾਲ ਜੁੜਨ। ਇਸ ਮੌਕੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿਸ ਸਿਰੋ ਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪਾਕਿ 'ਚ ਵੀ ਦਿਸਿਆ ਸਮੋਗ ਦਾ ਕਹਿਰ, 2 ਹਫਤਿਆਂ 'ਚ ਹੋਏ 250 ਤੋਂ ਜ਼ਿਆਦਾ ਸੜਕ ਹਾਦਸੇ (ਤਸਵੀਰਾਂ)
NEXT STORY