ਸ਼ਿੰਚੂ—ਤੁਸੀ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫਿਲਮ ਗਜਨੀ ਦੇਖੀ ਹੋਵੇਗੀ, ਜਿਸ 'ਚ ਆਮਿਰ ਖਾਨ 5 ਮਿੰਟ ਬਾਅਦ ਸਭ ਕੁਝ ਭੁੱਲ ਜਾਂਦਾ ਸੀ। ਅਜਿਹਾ ਹੀ ਕੁਝ ਅਸਲ ਜਿਦੰਗੀ 'ਚ ਵੀ ਹੋਇਆ ਹੈ। ਹਾਲ ਹੀ 'ਚ ਤਾਈਵਾਨ ਦੇ ਸ਼ਿੰਚੂ ਸੂਬੇ 'ਚ ਇੱਕ ਅਜਿਹਾ ਹੀ ਗਜਨੀ ਸਾਹਮਣੇ ਆਇਆ ਹੈ, ਜਿਸ ਨੂੰ 5 ਮਿੰਟ ਬਾਅਦ ਸਭ ਕੁਝ ਭੁੱਲ ਜਾਂਦਾ ਹੈ। ਦੱਸਣਯੋਗ ਹੈ ਕਿ ਇਥੇ ਰਹਿਣ ਵਾਲੇ 25 ਸਾਲਾ ਚੇਨ ਹੋਂਗਜੀ ਇਸ ਬੀਮਾਰੀ ਦੌਰਾਨ ਬਹੁਤ ਜਲਦੀ ਭੁੱਲ ਜਾਂਦਾ ਹੈ। ਉਸ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ 5 ਮਿੰਟ ਪਹਿਲਾਂ ਉਸ ਦੀ ਜ਼ਿੰਦਗੀ 'ਚ ਕੀ ਹੋਇਆ ਸੀ, ਉਹ ਕਿਥੇ ਸੀ ਅਤੇ ਹੁਣ ਉਸ ਨੇ ਕੀ ਕਰਨਾ ਹੈ। ਇਸ ਦੌਰਾਨ ਚੇਨ ਹੋਂਗਜੀ ਆਪਣੀ ਇਸ ਬੀਮਾਰੀ ਤੋਂ ਬਹੁਤ ਪਰੇਸ਼ਾਨ ਹੈ। ਦੱਸਣਯੋਗ ਹੈ ਕਿ ਬਹੁਤ ਸਾਰੇ ਲੋਕ ਉਸ ਨੂੰ ਗਜਨੀ ਕਹਿ ਕੇ ਬੁਲਾਉਂਦੇ ਹਨ। ਦੱਸਣਯੋਗ ਹੈ ਕਿ ਉਹ ਇੱਕ ਵਾਹਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਸੀ। ਉਦੋਂ ਤੋਂ ਹੀ ਉਸ ਨੂੰ ਇਹ ਬੀਮਾਰੀ ਹੋ ਗਈ। ਹਰ ਥਾਂ ਇਲਾਜ ਕਰਵਾਉਣ ਤੋਂ ਬਾਅਦ ਵੀ ਕੋਈ ਫਾਇਦਾ ਨਹੀਂ ਹੋਇਆ ਅਤੇ ਫਿਰ ਉਸ ਨੇ ਸਭ ਕੁਝ ਇੱਕ ਡਾਅਰੀ 'ਤੇ ਲਿਖਣਾ ਸ਼ੁਰੂ ਕਰ ਦਿੱਤਾ। ਚੇਨ ਦੀ ਇਸ ਬੀਮਾਰੀ ਤੋਂ ਉਸ ਦੀ ਮਾਂ ਬਹੁਤ ਪਰੇਸ਼ਾਨ ਹੈ।
ਲੜਾਕਾ ਨਹੀਂ, ਧਾਰਮਿਕ ਵਿਦਵਾਨ ਹੈ ਤਾਲਿਬਾਨ ਦਾ ਨਵਾਂ ਮੁਖੀ ਹੈਬਾਤੁੱਲਾ ਅਖੁੰਦਜਾਦਾ
NEXT STORY