ਕੁਈਨਜ਼ਲੈਂਡ— ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ, ਉਨ੍ਹਾਂ ਦੀ ਪੜ੍ਹਾਈ ਦਾ ਸਕੋਰ ਚੰਗਾ ਨਹੀਂ ਹੁੰਦਾ। ਅੱਖਾਂ ਦੀ ਸਮੱਸਿਆ ਬੱਚੇ ਦੀ ਸਿੱਖਣ ਦੀ ਪ੍ਰਕਿਰਿਆ 'ਤੇ ਅਸਰ ਪਾ ਸਕਦੀ ਹੈ। ਆਸਟਰੇਲੀਆ ਦੇ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਤਕਨਾਲੋਜੀ ਦੇ ਖੋਜਕਰਤਾਵਾਂ ਨੇ ਇਕ ਅਧਿਐਨ ਜ਼ਰੀਏ ਇਹ ਗੱਲ ਸਾਫ ਕੀਤੀ ਹੈ ਕਿ ਜੇਕਰ ਬੱਚਿਆਂ ਦੀ ਅੱਖਾਂ ਦੀ ਸਮੱਸਿਆ ਦੂਰ ਨਹੀਂ ਹੁੰਦੀ ਤਾਂ ਉਹ ਚੰਗੀ ਪੜ੍ਹਾਈ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਆਪਟੋਮੈਟਿਕ ਜਾਂਚ ਲਈ ਭੇਜੇ ਗਏ ਬੱਚੇ ਸਹੀ ਢੰਗ ਨਾਲ ਪੜ੍ਹਨ, ਸ਼ਬਦਾਂ ਦਾ ਅਭਿਆਸ (ਬਣਾਵਟ), ਵਿਆਕਰਣ ਅਤੇ ਵਿਰਾਮ ਚਿੰਨ੍ਹ 'ਚ ਕਮਜ਼ੋਰ ਹੁੰਦੇ ਹਨ। ਕੁਈਨਜ਼ਲੈਂਡ ਯੂਨੀਵਰਸਿਟੀ ਆਫ ਤਕਨਾਲੋਜੀ ਦੀ ਸੀਨੀਅਰ ਫੇਲੋ ਸੋਨੀਆ ਵ੍ਹਾਈਟ ਨੇ ਦੱਸਿਆ ਕਿ ਅੱਖਾਂ ਦੀ ਜਾਂਚ ਪ੍ਰਾਇਮਰੀ ਸਕੂਲ ਅਤੇ ਪੂਰੀ ਪੜ੍ਹਾਈ ਦੌਰਾਨ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਬੱਚਿਆਂ 'ਚ ਨਜ਼ਰ ਨੂੰ ਲੈ ਕੇ ਮੁਸ਼ਕਲਾਂ ਆਉਂਦੀਆਂ ਹਨ, ਜਿਸ ਦੇ ਬਾਰੇ ਮਾਤਾ-ਪਿਤਾ ਅਤੇ ਅਧਿਆਪਕ ਅਣਜਾਣ ਰਹਿ ਜਾਂਦੇ ਹਨ। ਇਹ ਅਧਿਐਨ ਇੰਟਰਨੈਸ਼ਨਲ ਜਰਨਲ ਆਫ ਐਜੁਕੇਸ਼ਨ ਰਿਸਰਚ 'ਚ ਪ੍ਰਕਾਸ਼ਤ ਹੋਇਆ ਹੈ।
ਮੇਲ-ਗੇਲ ਅੰਤਰ ਸੱਭਿਆਚਾਰਕ ਸੱਥ ਵਲੋਂ ਵਿਸਾਖੀ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ
NEXT STORY