ਕਰਾਚੀ— ਚੀਨ ਨੇ ਗਵਾਦਰ ਬੰਦਰਗਾਹ ਅਤੇ 46 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਤਹਿਤ ਆਉਣ ਵਾਲੇ ਵਪਾਰਕ ਮਾਰਗਾਂ ਦੀ ਸੁਰੱਖਿਆ ਲਈ ਪਾਕਿਸਤਾਨੀ ਜਲ ਸੈਨਾ ਨੂੰ ਦੋ ਸਮੁੰਦਰੀ ਜਹਾਜ਼ ਸੌਂਪੇ ਹਨ। ਪਾਕਿਸਤਾਨੀ ਨਿਊਜ਼ ਚੈਨਲ 'ਡਾਨ' ਮੁਤਾਬਕ ਆਰਥਿਕ ਗਲਿਆਰੇ ਦੇ ਸਮੁੰਦਰੀ ਮਾਰਗ ਦੀ ਸਾਂਝੀ ਸੁਰੱਖਿਆ ਲਈ ਪਾਕਿਸਤਾਨੀ ਜਲ ਸੈਨਾ ਨੂੰ ਦੋ ਸਮੁੰਦਰੀ ਜਹਾਜ਼ ਸ਼ਨੀਵਾਰ ਨੂੰ ਸੌਂਪੇ ਗਏ।
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਗਵਾਦਰ ਬੰਦਰਗਾਰ ਮੱਧ ਪੂਰਬ, ਅਫਰੀਕਾ ਅਤੇ ਯੂਰਪ ਦੇ ਨਾਲ ਪਾਕਿਸਤਾਨ ਦੇ ਜ਼ਰੀਏ ਪੱਛਮੀ ਚੀਨ ਨੂੰ ਜੋੜਨ ਲਈ ਆਰਥਿਕ ਗਲਿਆਰਾ ਵਿਕਸਿਤ ਕੀਤਾ ਗਿਆ ਹੈ। 'ਹਿੰਗੋਲ' ਅਤੇ 'ਬਾਸੋਲ' ਨਾਮੀ ਦੋ ਬੇੜੇ ਪਾਕਿਸਤਾਨੀ ਜਲ ਸੈਨਾ ਦੇ ਸੀਨੀਅਰ ਅਧਿਕਾਰੀ ਵਾਇਸ ਐਡਮਿਰਲ ਆਰਿਫੁੱਲਾ ਹੁਸੈਨੀ ਦੇ ਹਵਾਲੇ ਕੀਤੇ ਗਏ।
ਹਾਲ ਹੀ 'ਚ ਚੀਨ 'ਚ ਬਣੇ ਇਹ ਸਮੁੰਦਰੀ ਜਹਾਜ਼ ਪਾਕਿਸਤਾਨੀ ਜਲ ਸੈਨਾ ਦਾ ਹਿੱਸਾ ਹੋਣਗੇ ਅਤੇ ਇਨ੍ਹਾਂ ਦੀ ਵਰਤੋਂ ਅਰਬ ਸਾਗਰ 'ਚ ਸਮੁੰਦਰੀ ਖੇਤਰ ਦੀ ਸੁਰੱਖਿਆ ਲਈ ਕੀਤਾ ਜਾਵੇਗਾ। ਇਨ੍ਹਾਂ ਸਮੁੰਦਰੀ ਜਹਾਜ਼ਾਂ ਨੂੰ ਸੌਂਪੇ ਜਾਣ ਦੇ ਮੌਕੇ 'ਤੇ ਗਵਾਦਰ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਚੀਨ ਦੇ ਕਈ ਅਧਿਕਾਰੀ ਮੌਜੂਦ ਸਨ। ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ ਦੇ ਜਨਰਲ ਡਾਇਰੈਕਟਰ ਰਿਅਰ ਐਡਮਿਰਲ ਜਮੀਲ ਅਖਤਰ, ਕੋਮੋਡੋਰ ਮੁਹੰਮਦ ਵਾਰਿਸ ਅਤੇ ਸੀਨੀਅਰ ਜਲ ਸੈਨਾ ਫੌਜੀ ਅਤੇ ਗੈਰ-ਫੌਜੀ ਅਧਿਕਾਰੀ ਇਸ ਮੌਕੇ 'ਤੇ ਹਾਜ਼ਰ ਸਨ। ਵਾਇਸ ਐਡਮਿਰਲ ਹੁਸੈਨੀ ਨੇ ਕਿਹਾ, ''ਚੀਨੀ ਸਮੁੰਦਰੀ ਜਹਾਜ਼ ਅੱਜ ਪਾਕਿਸਤਾਨੀ ਜਲ ਸੈਨਾ ਦਾ ਹਿੱਸਾ ਬਣੇ। ਇਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਜਲ ਸੈਨਾ ਹੋਰ ਮਜ਼ਬੂਤ ਹੋਵੇਗੀ।''
ਬਰਫੀਲੀ ਨਦੀ ਵਿਚ ਫਸਿਆ ਵਿਅਕਤੀ, ਰਾਹਤ ਕਰਮੀਆਂ ਨੇ ਬਚਾਈ ਜਾਨ
NEXT STORY