ਸਿਡਨੀ— ਚੀਨ ਦੇ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਵਿਵਾਦਪੂਰਨ ਦੱਖਣੀ ਚੀਨੀ ਸਾਗਰ ਦਾ ਫੌਜੀਕਰਣ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਨਕਲੀ ਟਾਪੂਆਂ 'ਤੇ ਤੈਨਾਤ ਕੀਤੇ ਗਏ ਰੱਖਿਆ ਉਪਕਰਣ ਮੁੱਖ ਰੂਪ ਨਾਲ ਗ਼ੈਰ-ਫੌਜੀ ਵਰਤੋਂ ਲਈ ਹਨ। ਦੱਖਣੀ ਚੀਨੀ ਸਾਗਰ ਨੂੰ ਲੈ ਕੇ ਚੀਨ ਦਾ ਹੋਰ ਕਈ ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ, ਜਿਸ ਨਾਲ ਖੇਤਰੀ ਤਣਾਅ ਵਧ ਰਿਹਾ ਹੈ। ਚੀਨ ਸਰੋਤਾਂ ਨਾਲ ਭਰਪੂਰ ਇਸ ਸਾਗਰ ਦੇ ਲਗਭਗ ਪੂਰੇ ਹਿੱਸੇ 'ਤੇ ਆਪਣਾ ਦਾਅਵਾ ਕਰਦਾ ਹੈ, ਜਦੋਂਕਿ ਹੋਰ ਦੇਸ਼ ਵੀ ਇਸ 'ਤੇ ਆਪਣਾ ਦਾਅਵਾ ਜਤਾਉਂਦੇ ਹਨ ਅਤੇ ਦੁਨੀਆ ਦੇ ਵਧੇਰੇ ਦੇਸ਼ ਇਸ ਨੂੰ ਕੌਮਾਂਤਰੀ ਜਲ ਖੇਤਰ ਕਹਿੰਦੇ ਹਨ।
ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਕੈਨਬਰਾ 'ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਇੱਕ ਪੱਤਰਕਾਰ ਕਾਨਫਰੰਸ ਦੌਰਾਨ ਕਿਹਾ, ''ਜੇਕਰ ਉੱਥੇ ਨਿਸ਼ਚਿਤ ਮਾਤਰਾ 'ਚ ਰੱਖਆ ਉਪਕਰਣ ਜਾਂ ਸਹੂਲਤਾਂ ਹਨ ਤਾਂ ਇਹ ਜਹਾਜ਼ਰਾਨੀ ਦੀ ਆਜ਼ਾਦੀ ਨੂੰ ਬਣਾਈ ਰੱਖਣ ਲਈ ਹਨ, ਕਿਉਂਕਿ ਅਜਿਹੀ ਆਜ਼ਾਦੀ ਤੋਂ ਬਿਨਾਂ ਜਾਂ ਦੱਖਣੀ ਚੀਨੀ ਸਾਗਰ 'ਚ ਸਥਿਰਤਾ ਦੀ ਘਾਟ 'ਚ ਸਭ ਤੋਂ ਪਹਿਲਾਂ ਨੁਕਸਾਨ ਚੀਨ ਨੂੰ ਹੀ ਚੁੱਕਣ ਪਵੇਗਾ।'' ਉਨ੍ਹਾਂ ਕਿਹਾ ਕਿ ਦੱਖਣੀ ਚੀਨੀ ਸਾਗਰ 'ਚ ਫੌਜੀਕਰਨ ਕਰਨ ਦਾ ਚੀਨ ਦਾ ਕਦੇ ਵੀ ਕੋਈ ਇਰਾਦਾ ਨਹੀਂ ਰਿਹਾ। ਲੀ ਨੇ ਕਿਹਾ ਕਿ ਉੱਥੇ ਮੁੱਖ ਰੂਪ ਨਾਲ ਗ਼ੈਰ-ਫੌਜੀ ਉਦੇਸ਼ਾਂ ਲਈ ਹਵਾਈ ਪੱਟੀਆਂ ਬਣਾਈ ਗਈਆਂ ਅਤੇ ਮਿਜ਼ਾਇਲ ਬੈਟਰੀਆਂ ਸਮੇਤ ਹੋਰ ਰੱਖਿਆ ਉਪਕਰਣ ਤਾਇਨਾਤ ਕੀਤੇ ਗਏ। ਉਨ੍ਹਾਂ ਕਿਹਾ ਕਿ ਦੱਖਣੀ ਚੀਨੀ ਸਾਗਰ ਤੋਂ ਗੁਜ਼ਰਨ ਵਾਲੇ ਜਹਾਜ਼ ਚੀਨ ਦੇ ਵਪਾਰਕ ਸਾਂਝੇਦਾਰ ਹਨ ਤਾਂ, ''ਕੋਈ ਵੀ ਆਸਾਨੀ ਨਾਲ ਇਸ ਦਾ ਅੰਦਾਜ਼ਾ ਲਗਾ ਸਕਦਾ ਕਿ ਇੱਥੇ ਕਿੰਨੇ ਚੀਨੀ ਹਿੱਤ ਦਾਅ 'ਤੇ ਲੱਗੇ ਹਨ।'' ਸਿਡਨੀ 'ਚ ਸੁਤੰਤਰ ਰਣਨੀਤਿਕ ਸਲਾਹਕਾਰ ਟਿਮ ਜਾਨਸਟਨ ਨੇ ਕਿਹਾ ਕਿ ਇਸ ਵਿਵਾਦ 'ਚ ਸ਼ਾਮਲ ਚੀਨ ਅਤੇ ਹੋਰ ਦਾਅਵੇਦਾਰ, ਜਿਵੇਂ ਕਿ ਵੀਅਤਨਾਮ ਅਤੇ ਫਿਲੀਪੀਨਜ਼ 'ਥੋੜ੍ਹੇ ਧੋਖੇਬਾਜ਼ ਹੋ ਰਹੇ ਹਨ।'' ਉਨ੍ਹਾਂ ਕਿਹਾ, ''ਸਾਡੇ ਕੋਲ ਤਸਵੀਰਾਂ ਹੈ, ਜਿਨ੍ਹਾਂ ਤੋਂ ਅਜਿਹਾ ਲੱਗਦਾ ਹੈ ਕਿ ਚੀਨ ਦੇ ਕਬਜ਼ੇ ਵਾਲੇ ਟਾਪੂਆਂ 'ਤੇ ਫੌਜੀ ਉਪਕਰਣ ਤਾਇਨਾਤ ਕੀਤੇ ਗਏ ਹਨ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਵੀ ਕਿਹਾ ਕਿ ਚੀਨ ਵਲੋਂ ਨਕਲੀ ਟਾਪੂ ਬਣਾਉਣ ਅਤੇ ਸੰਭਾਵਿਤ ਫੌਜੀਕਰਣ ਕਰਨ ਨਾਲ ਖੇਤਰ 'ਚ ਅਵਿਸ਼ਵਾਸ ਪੈਦਾ ਹੋਇਆ ਹੈ।
ਇਟਲੀ 'ਚ ਪੰਜਾਬਣ ਨੇ ਪੜ੍ਹਾਈ 'ਚ ਮਾਰੀ ਬਾਜ਼ੀ, 100 ਫੀਸਦੀ ਨੰਬਰ ਲੈ ਕੇ ਚਮਕਾਇਆ ਦੇਸ਼ ਦਾ ਨਾਂ (ਤਸਵੀਰਾਂ)
NEXT STORY