ਬੀਜਿੰਗ— ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਇਕ ਟੁੱਕੜੀ ਨੇ ਆਪਣੀ ਤਾਕਤ ਵਿਖਾਉਂਦੇ ਹੋਏ ਤਿੱਬਤ 'ਚ ਗੋਲੀਬਾਰੀ ਦਾ ਅਭਿਆਸ ਕੀਤਾ।
ਚੀਨ ਦੇ ਮੀਡੀਆ ਤੋਂ ਮਿਲੀਆਂ ਖਬਰਾਂ ਮੁਤਾਬਕ ਚੀਨ ਦੀ ਫੌਜ ਨੇ ਤਿੱਬਤ 'ਚ ਲਗਾਤਾਰ 11 ਘੰਟੇ ਲਾਈਵ ਫੌਜੀ ਅਭਿਆਸ ਕੀਤਾ। ਚੀਨ ਦੇ ਸੈਂਟਰਲ ਟੈਲੀਵਿਜ਼ਨ 'ਤੇ ਇਸ ਜੰਗੀ ਅਭਿਆਸ ਦੀ ਇਕ ਵੀਡੀਓ ਜਾਰੀ ਕੀਤੀ ਗਈ ਹੈ। ਵੀਡੀਓ ਵਿਚ ਤੋਪ, ਹਾਵਿਟਜ਼ਰ ਅਤੇ ਐਂਟੀ ਟੈਂਕ ਗਰਨੇਡ ਦੇ ਨਾਲ ਹੀ ਰਡਾਰ ਯੂਨਿਟ ਵੀ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਦੇ ਵੀਡੀਓ ਵਿਚ ਪੀਪਲਜ਼ ਲਿਬਰੇਸ਼ਨ ਆਰਮੀ ਦੇ 96 ਜੰਗੀ ਟੈਂਕਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਵੀਡੀਓ ਵਿਚ ਫੌਜੀਆਂ ਨੂੰ ਐਂਟੀ ਟੈਂਕ ਗਰਨੇਡਾਂ ਅਤੇ ਹਾਵਿਟਜ਼ਰ ਦੀ ਵਰਤੋਂ ਕਰਦਿਆਂ ਦਿਖਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 'ਗਲੋਬਲ ਟਾਈਮਜ਼' ਨੇ ਆਪਣੇ ਇਕ ਲੇਖ 'ਚ ਕਿਹਾ ਹੈ ਕਿ ਭਾਰਤ ਕੌਮਾਂਤਰੀ ਮਹਾਸ਼ਕਤੀ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਅਖਬਾਰ ਨੇ ਆਪਣੇ ਲੇਖ ਵਿਚ ਭਾਰਤ ਵਲੋਂ ਕੀਤੇ ਗਏ ਟੈਕਸ ਸੁਧਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਵੱਡੀ ਮਾਤਰਾ 'ਚ ਹੋ ਰਹੇ ਵਿਦੇਸ਼ੀ ਨਿਵੇਸ਼ ਕਾਰਨ ਕੌਮਾਂਤਰੀ ਮਹਾਸ਼ਕਤੀ ਬਣਨ ਦੇ ਭਾਰਤ ਦੇ ਸੁਪਨੇ ਨੂੰ ਹੱਲਾਸ਼ੇਰੀ ਮਿਲੇਗੀ।
ਬੱਚੇ ਵਲੋਂ ਪੈਂਟ 'ਚ ਪਿਸ਼ਾਬ ਕਰਨ 'ਤੇ ਤੋੜ ਤੀ ਬਾਂਹ
NEXT STORY