ਬੀਜਿੰਗ— ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਬੁੱਧਵਾਰ ਸਵੇਰੇ ਆਪਣੀ ਪਤਨੀ ਚੇਂਗ ਹਾਂਗ ਨਾਲ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਅਧਿਕਾਰਕ ਦੌਰੇ 'ਤੇ ਰਵਾਨਾ ਹੋ ਗਏ। ਆਸਟਰੇਲੀਆ ਦੌਰੇ ਦੌਰਾਨ ਲੀ ਚੀਨੀ ਅਤੇ ਆਸਟਰੇਲੀਆਈ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੀ ਪੰਜਵੀਂ ਸਲਾਨਾ ਬੈਠਕ ਵੀ ਸ਼ਾਮਲ ਹੋਣਗੇ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਦੇ ਸੱਦੇ 'ਤੇ ਹੀ ਸ਼੍ਰੀ ਲੀ ਇਸ ਯਾਤਰਾ 'ਤੇ ਆਏ ਹਨ। ਦੱਸ ਦਈਏ ਕਿ ਪਿਛਲੇ 11 ਸਾਲਾਂ ਦੌਰਾਨ ਸ਼੍ਰੀ ਲੀ ਚੀਨ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਹੜੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਦੌਰੇ 'ਤੇ ਆਏ ਹਨ।
ਪੱਛਮੀ ਆਸਟਰੇਲੀਆ ਦੇ ਸਕੂਲਾਂ 'ਚ ਲਾਗੂ ਹੋਇਆ ਆਸਟਰੇਲੀਆਈ ਸਿੱਖ ਇਤਿਹਾਸ
NEXT STORY